
ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਿੱਖ ਧਰਮ ਦੇ ਬਾਨੀ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਸਰੂਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ ਕੀਤੀ। ਸ੍ਰੀ ਗੁਰੂ ਗੰਥ ਸਾਹਿਬ ਦੀ ਪਾਲਕੀ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਸਾਰੇ ਰਸਤਿਆਂ ਨੂੰ ਬੀਬੀਆਂ ਨੇ ਸਫਾਈ ਸੇਵਾ ਕਰਕੇ ਚਮਕਾਇਆ ਹੋਇਆ ਸੀ। ਪੂਰੇ ਰਸਤੇ ਵਿੱਚ ਮੁਹੱਲਾ ਨਿਵਾਸਿਆਂ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦੇ ਸਵਾਗਤ ਲਈ ਚਾਹ, ਬਰੈਡ, ਪਕੌੜੇ, ਕੇਲਿਆਂ ਆਦਿ ਦੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਕੇ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਰਾਗੀ ਜਥੇ, ਕੀਰਤਨੀਏ, ਮੁਹੱਲੇ ਦੀਆਂ ਬੀਬੀਆਂ ਨੇ ਹਰੀ ਜਸ ਗਾਇਨ ਕੀਤਾ। ਸਕੂਲ ਦੀ ਡਰੈਸ ਵਿੱਚ ਬੱਚਿਆਂ ਨੇ ਨਗਰ ਕੀਰਤਨ ਦੀ ਸ਼ਾਨ ਵਿੱਚ ਬਹੁਤ ਹੀ ਵਾਧਾ ਖੂਬ ਰੋਣਕਾਂ ਵਧਾਈਆਂ। ਵੱਖ-ਵੱਖ ਪੜਾਵਾਂ ਤੇ ਗੁਰੂ ਸਾਹਿਬਾਨਾਂ ਦੁਆਰਾ ਬਖ਼ਸੀ ਅਮੁੱਲ ਕਲਾ ਵਿਰਾਸਤੀ ਖੇਡ ਗੱਤਕਾ ਦੇ ਗੱਤਕਾ ਪਾਰਟੀ ਨੇ ਜੌਹਰ ਦਿਖਾਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੀਵੀ ਨਗਰ, ਹਜੂਰਾ ਕਪੂਰਾ ਕਲੌਨੀ, ਗੁਰੂ ਗੋਬਿੰਦ ਸਿੰਘ ਨਗਰ ਵਿਖੇ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਪੰਨ ਹੋਇਆ।
ਇਸ ਮੌਕੇ ਸਮੁੱਚੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਗੁਰੂ ਘਰ ਦੇ ਗਿਆਨਵਾਨ ਕਥਾਵਾਚਕ ਭਾਈ ਹਰਬੰਸ ਸਿੰਘ ਸਿਵੀਆਂ, ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੌੜਾ, ਭਾਈ ਭਾਈ ਹਰਬੰਸ ਸਿੰਘ ਖਜਾਨਚੀ, ਭਾਈ ਸ਼ਵਿੰਦਰ ਸਿੰਘ, ਬਲਦੇਵ ਸਿੰਘ ਰੋਮਾਣਾ, ਭਾਈ ਸ਼ੇਰ ਸਿੰਘ ਬਰਾੜ, ਭਾਈ ਗਿਆਨ ਸਿੰਘ, ਜੰਗੀਰ ਸਿੰਘ ਢਪਾਲੀ, ਭਾਈ ਗੁਰਦੀਪ ਸਿੰਘ ਭੱਟੀ, ਭਾਈ ਸੁਰਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਈ ਨਿਰਮਲ ਸਿੰਘ, ਭਾਈ ਹਰਮੰਦਰ ਸਿੰਘ, ਭਾਈ ਮਣਜੀਤ ਸਿੰਘ, ਭਾਈ ਕੁਲਦੀਪ ਸਿੰਘ ਪੰਨੂ, ਭਾਈ ਹਰਨੇਕ ਸਿੰਘ, ਭਾਈ ਬਲਕਰਨ ਸਿੰਘ, ਭਾਈ ਸਮਰਜੀਤ ਸਿੰਘ, ਭਾਈ ਨਛੱਤਰ ਸਿੰਘ, ਬੀਬੀ ਜਸਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਵੀਰਪਾਲ ਕੌਰ, ਗਗਨਦੀਪ ਸਿੰਘ, ਸੁਖਪਾਲ ਸਿੰਘ, ਤਰੁਨਜੀਤ ਸਿੰਘ, ਗੁਨੀਤ ਸਿੰਘ ਆਦਿ ਵਧ-ਚੜ੍ਹ ਕੇ ਸੇਵਾ ਕਰ ਰਹੇ ਹਨ।
Punjab Post Daily Online Newspaper & Print Media