ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦ ਬਾਬਾ ਦੀਪ ਸਿੰਘ ਨਗਰ ਨਜਦੀਕ ਗਲੀ ਨੰ.5 ਬਠਿੰਡਾ ਦੀ । ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 75 ਸਾਲਾਂ ਬੁੱਢੀ ਮਾਤਾ ਨਾਲ ਰਹਿ ਰਿਹਾ ਹੈ ।ਉਸ ਦੇ ਦੁੱਖਾਂ ਦੀ ਸ਼ੁਰੂਆਤ ਅੱਜ ਤੋਂ ਕਰੀਬ 8 ਸਾਲ ਪਹਿਲਾਂ ਹੋਈ।ਜਦ ਉਹ ਬਠਿੰਡਾ ਦੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਜਿੱਥੇ ਉਹ ਬਤੌਰ (ਆਰਜੀ) ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ।ਇੱਕ ਦਿਨ ਡਿਊਟੀ ਤੋਂ ਘਰ ਵਾਪਿਸ ਆਉਂਦਿਆਂ ਇੱਕ ਐਕਸੀਡੈਂਟ ਵਿੱਚ ਗ੍ਰੰਥੀ ਕਸ਼ਮੀਰ ਸਿੰਘ ਦਾ ਚੂਲਾ ਟੁੱਟ ਗਿਆ।ਜਿਸ ਦੇ ਇਲਾਜ ਲਈ ਉਸ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਦਾਖਲ ਕਰਵਾਇਆ ਗਿਆ।ਜਿੱਥੇ ਉਕਤ ਡਾਕਟਰ ਨੇ ਕਸ਼ਮੀਰ ਸਿੰਘ ਦੇ ਚੁਲੇ ਦਾ ਅਪਰੇਸ਼ਨ ਕਰ ਦਿੱਤਾ, ਪ੍ਰੰਤੂ ਡਾਕਟਰ ਦੀ ਅਣਗਹਿਲੀ ਕਾਰਨ ਅਪ੍ਰੇਸ਼ਨ ਵਾਲੀ ਥਾਂ ਤੇ ਪਸ (ਰੇਸ਼ਾ) ਪੈਣ ਕਾਰਨ ਇੰਨਫੈਕਸ਼ਨ ਹੋ ਗਿਆ।ਜਿਸ ਨਾਲ ਉਹ ਠੀਕ ਹੋਣ ਦੀ ਬਜਾਏ ਵਧੇਰੇ ਦੁਖੀ ਹੋ ਗਿਆ ।ਜਦ ਉਸ ਨੇ ਡਾਕਟਰ ਨੂੰ ਆਪਣੀ ਬਿਮਾਰੀ ਤੋਂ ਜਾਣੂ ਕਰਵਾਇਆ ਤਾਂ ਉਕਤ ਡਾਕਟਰ ਨੇ ਉਸ ਨੂੰ ਕੋਈ ਰਾਹ ਨਾ ਪਾਇਆ ਅਤੇ ਆਪਣੇ ਇਲਾਜ ਦੇ ਪੂਰੇ ਪੈਸੇ ਲੈ ਕੇ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ।
ਇਲਾਜ ਖੁਣੋ ਲਾਚਾਰ ਮਾਂ ਪੁੱਤ ਆਪਣੀ ਕਿਸਮਤ ਤੇ ਹੰਝੂ ਵਹਾਉਣ ਲਈ ਮਜਬੂਰ ਸਨ।ਇਨ੍ਹਾਂ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।ਉਨ੍ਹੀ ਦਿਨੀ ਇੱਕ ਪੱਤਰਕਾਰ ਵੱਲੋਂ ਉਨ੍ਹਾਂ ਦੀ ਦੁੱਖ ਭਰੀ ਦਾਸਤਾਨ ਬਾਰੇ ਵਿਦੇਸ਼ੀ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਕੀਤੀ ਗਈ, ਜਿਸ ਨੂੰ ਪੜ ਕੇ ਇੱਕ ਵਿਦੇਸ਼ੀ ਸਿੱਖ ਸੱਜਣ ਨੇ ਉਸ ਦੇ ਇਲਾਜ ਤੇ ਆਉਣ ਵਾਲਾ ਖਰਚ ਕਿਸੇ ਵਿਅਕਤੀ ਦੇ ਜਰੀਏ ਭੇਜਿਆ ।ਉਸ ਦੇ ਇਲਾਜ ਤੇ ਖਰਚ ਦਾ ਪੂਰਾ ਪੈਸਾ ਵਿਚਕਾਰਲੇ ਵਿਅਕਤੀ ਨੇ ਨਹੀ ਖਰਚਿਆ ਅਤੇ ਸਿਰਫ ਪੀ.ਜੀ.ਆਈ ਚੰਡੀਗੜ ਤੋਂ ਅਪ੍ਰੇਸ਼ਨ ਰਾਹੀ ਉਸ ਦਾ ਚੂਲਾ ਬਦਲਵਾ ਦਿੱਤਾ ਅਤੇ ਬਾਕੀ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਾ ਤਾਂ ਪੀੜਤ ਨੂੰ ਦੱਸਿਆ ਗਿਆ ਅਤੇ ਨਾ ਹੀ ਉਸ ਵਿਦੇਸ਼ੀ ਸਿੱਖ ਸੱਜਣ ਨੂੰ।ਪੀੜਤ ਗ੍ਰੰਥੀ ਕਸ਼ਮੀਰ ਸਿੰਘ ਦੇ ਦੱਸਣ ਮੁਤਾਬਿਕ ਪੀ.ਜੀ.ਆਈ ਚੰਡੀਗੜ ਵਿੱਚ ਉਸ ਦਾ ਕਰੀਬ ਡੇਖ ਕੁ ਸਾਲ ਇਲਾਜ ਚੱਲਿਆ।ਪ੍ਰੰਤੂ ਜਖਮ ਵਾਲੀ ਥਾਂ ਤੇ ਫਿਰ ਤੋਂ ਪੱਸ ਆਉਣ ਲੱਗ ਪਈ ।ਪੈਸਿਆਂ ਦੀ ਕਮੀ ਕਾਰਨ ਉਹ ਚੰਡੀਗੜ ਤੋਂ ਆਪਣਾ ਇਲਾਜ ਨਾ ਕਰਵਾ ਸਕਿਆ ਅਤੇ ਫਿਰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਚੈੱਕ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਹੱਡੀਆਂ ਦੀ ਟੀ.ਬੀ. ਹੋ ਚੁੱਕੀ ਹੈ ਜਿਸ ਕਾਰਨ ਪੱਸ ਨਿਕਲ ਰਹੀ ਹੈ ।ਜਿੱਥੇ ਉਸ ਨੇ ਟੀ.ਬੀ. ਦਾ ਪੂਰਾ ਇਲਾਜ ਕਰਵਾਇਆ।ਪ੍ਰੰਤੂ ਕੁੱਝ ਸਮੇਂ ਬਾਅਦ ਫਿਰ ਤੋਂ ਪੱਸ ਨਿਕਲਣ ਲੱਗ ਪਈ ਤਾਂ ਇੱਕ ਦਾਣੀ ਸੱਜਣ ਨੇ ਬਠਿੰਡਾ ਦੇ ਆਦੇਸ਼ ਹਸਪਤਾਲ ਤੋਂ ਇਲਾਜ ਕਰਵਾਇਆ, ਪ੍ਰੰਂਤੂ ਲੰਬਾਂ ਸਮਾਂ ਦਵਾਈ ਖਾਣ ਮਗਰੋਂ ਵੀ ਕੋਈ ਫਾਇਦਾ ਨਹੀ ਹੋਇਆ।
ਕਸ਼ਮੀਰ ਸਿੰਘ ਨੂੰ ਇਸ ਨਾਮੁਰਾਦ ਬਿਮਾਰੀ ਨਾਲ ਲੜਦਿਆਂ ਕਰੀਬ 8 ਸਾਲਾਂ ਦਾ ਅਰਸਾ ਬੀਤ ਚੁੱਕਿਆ ਹੈ ਅਤੇ ਲੰਬੇ ਸਮੇਂ ਤੋਂ ਇਸ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਕਸ਼ਮੀਰ ਸਿੰਘ ਦੀ ਹਾਲਤ ਬੇਹੱਦ ਮਾੜੀ ਹੋ ਗਈ । ਮਾਂ ਪੁੱਤ ਦੀ ਰੋਟੀ ਦਾ ਗੁਜਾਰਾ ਵੀ ਆਂਢ ਗੁਆਂਢ ਦੇ ਲੋਕਾਂ ਦੀ ਸਹਾਇਤਾ ਨਾਲ ਹੀ ਹੋ ਰਿਹਾ ਹੈ 75 ਸਾਲਾਂ ਬੁੱਢੀ ਮਾਈ ਨੂੰ ਪੁੱਤ ਦੀ ਬਿਮਾਰੀ ਦੇ ਦੁੱਖਾਂ ਨੇ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ।ਕਸ਼ਮੀਰ ਸਿੰਘ ਹੁਣ ਵੀ ਬਾਕਰ ਦੇ ਸਹਾਰੇ ਥੋੜਾ ਬਹੁਤਾ ਚੱਲਦਾ ਹੈ ।ਪ੍ਰੰਂਤੂ ਬਿਨ੍ਹਾਂ ਸਹਾਰੇ ਤੋਂ ਖੜਾ ਨਹੀ ਹੋ ਸਕਦਾ ।ਪੀੜਤ ਅਤੇ ਉਸ ਦੀ ਮਾਂ ਆਪਣੇ ਦੁੱਖਾਂ ਦੀ ਗੱਲ ਕਰਦਿਆਂ ਇਹੋ ਕਹਿੰਦੇ ਹਨ ਕਿ ਇਹੋ ਜਿਹੀ ਨਰਕ ਭਰੀ ਜਿੰਦਗੀ ਨਾਲੋ ਤਾਂ ਪ੍ਰਮਾਤਮਾਂ ਸਾਨੂੰ ਮੌਤ ਹੀ ਦੇ ਦੇਵੇ । ਬਜੁਰਗ ਮਾਤਾ ਨੇ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਦਾਨੀ ਸੱਜਣਾਂ ਨੂੰ ਦੋਨੋ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਸ ਦੇ ਪੁੱਤ ਦੀ ਬਿਮਾਰੀ ਦਾ ਅਧੂਰਾ ਪਿਆ ਇਲਾਜ ਕਰਵਾ ਦਿਉ ਸਾਰੀ ਉਮਰ ਦੁਆਵਾਂ ਦੇਵਾਂਗੀ।ਇੱਥੇ ਇਹ ਵੀ ਜਿਕਰਯੋਗ ਹੈ ਕਿ ਅਗਰ ਕਿਸੇ ਵੀ ਦੋਸਤ ਸੱਜਣ ਦਾ ਰਿਸ਼ਤੇਦਾਰ ਬਠਿੰਡਾ ਵਿੱਚ ਰਹਿੰਦਾਂ ਹੈ ਤਾਂ ਉਹ ਖੁੱਦ ਪੀੜਤ ਗ੍ਰੰਥੀ ਨੂੰ ਉਪਰ ਲਿਖੇ ਪਤੇ ਤੇ ਮਿਲ ਕੇ ਉਸ ਦੀ ਹਾਲਤ ਬਾਰੇ ਜਾਣਕਾਰੀ ਲੈ ਸਕਦਾ ਹੈ ਅਤੇ ਗ੍ਰੰਥੀ ਕਸ਼ਮੀਰ ਸਿੰਘ ਦੇ ਮੋਬਾਇਲ ਨੰ.+91-98723-61930 ਤੇ ਵੀ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …