
ਅੰਮ੍ਰਿਤਸਰ, 4 ਨਵੰਬਰ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਚਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ (ਬਰਾਂਚੁ੧) ਬਚਿਆਂ ਨੇ ਜਿਲ੍ਹਾ ਟੂਰਨਾਮੈਂਟ ਵਲੋਂ ਕਰਵਾਏ ਗਏ ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ ਮੱਲਾਂ ਮਾਰੀਆਂ। ਇਹ ਮੁਕਾਬਲੇ ਕੋਟ ਬਾਬਾ ਦੀਪ ਸਿੰਘ ਸਕੂਲ ਵਿੱਚ ਕਰਵਾਏ ਗਏ ।ਇਸ ਮੋਕੇ ਦੇ ਮੁਖ ਮਹਿਮਾਨ ਡੀ.ਓ. ਸ. ਸਤਿੰਦਰਬੀਰ ਸਿੰਘ ਹਾਜ਼ਰ ਸਨ।ਇਸ ਮੁਕਾਬਲੇ ਵਿੱਚ 8 ਸਕੂਲਾਂ ਨੇ ਹਿੱਸਾ ਲਿਆ, ਜਿਸ ਵਿੱਚ ਅੰਡਰ-14 ਲੜਕਿਆ ਦੇ ਮੁਕਾਬਲੇ ਵਿੱਚ ਸਾਡੇ ਸਕੂਲ ਦੇ ਟੀਮ ਵਾਇਸ ਦੂਸਰਾ ਇਨਾਮ ਆਇਆ ਅਤੇ ਦਮਨਪ੍ਰੀਤ ਸਿੰਘ ਨੇ ਗੋਲਡ ਮੈਡਲ, ਸਿਮਰਨਜੋਤ ਸਿੰਘ ਨੇ ਗੋਲਡ ਮੈਡਲ, ਜਗਮੀਤ ਸਿੰਘ ਨੇ ਸਿਲਵਰ ਮੈਡਲ, ਗੁਰਪ੍ਰੀਤ ਸਿੰਘ ਨੇ ਸਿਲਵਰ ਮੈਡਲ, ਮਨਮੀਤ ਸਿੰਘ ਨੇ ਸਿਲਵਰ ਮੈਡਲ, ਜਤਿੰਦਰਪਾਲ ਸਿੰਘ ਨੇ ਬ੍ਰੌਜ਼ ਮੈਡਲ, ਹਰਪ੍ਰੀਤ ਸਿੰਘ ਨੇ ਬ੍ਰੌਜ਼ ਮੈਡਲ ਪ੍ਰਾਪਤ ਕੀਤਾ।ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਟੀਮ ਵਾਇਸ ਪਹਿਲਾ ਇਨਾਮ ਅਤੇ ਮਹਿਕਪ੍ਰੀਤ ਕੌਰ ਨੇ ਗੋਲਡ ਮੈਡਲ, ਜਸਮੀਤ ਕੌਰ ਨੇ ਗੋਲਡ ਮੈਡਲ, ਮਹਿਕਪ੍ਰੀਤ ਕੌਰ ਨੇ ਗੋਲਡ ਮੈਡਲ, ਕਿਰਨਦੀਪ ਕੌਰ ਨੇ ਗੋਲਡ ਮੈਡਲ, ਸਨੀਮਰ ਨੇ ਸਿਲਵਰ ਮੈਡਲ, ਸੁਖਪ੍ਰੀਤ ਕੌਰ ਨੇ ਸਿਲਵਰ ਮੈਡਲ, ਅਰਸ਼ਦੀਪ ਕੌਰ ਨੇ ਬ੍ਰੋਜ਼ ਮੈਡਲ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਪਿ੍ਰੰਸੀਪਲ ਜਗਜੀਤ ਕੋਰ ਨੇ ਬੱਚਿਆਂ ਵਧਾਈ ਦਿੱਤੀ ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media