Wednesday, July 16, 2025
Breaking News

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਐੱਸ. ਐੱਸ ਯੂਨਿਟ ਨੇ ਏਕਤਾ ਦਿਵਸ ਮਨਾਇਆ

PPN04111405
ਅੰਮ੍ਰਿਤਸਰ, 4 ਨਵੰਬਰ (ਜਗਦੀਫ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਐੱਸ. ਐੱਸ ਯੂਨਿਟ ਨੇ ਕਾਲਜ ਦੇ ਪ੍ਰਿੰਸੀਪਲ ਡਾ: (ਸ਼੍ਰੀਮਤੀ) ਨੀਲਮ ਕਾਮਰਾ ਦੀ ਮੌਜੂਦਗੀ ਅਧੀਨ ਸਰਦਾਰ ਵੱਲਭ ਭਾਈ ਪਟੇਲ ਜਨਮ ਦਿਹਾੜੇ ਨੂੰ ਸਨਮਾਨਿਤ ਕਰਦਿਆਂ ਹੋਇਆਂ ਏਕਤਾ ਦਿਵਸ ਮਨਾਇਆ। ਕਾਲਜ ਦੇ ਇਛੁੱਕ ਵਿਦਿਆਰਥੀਆਂ ਨੇ ਏਕਤਾ ਦਾ ਸੰਦੇਸ਼ ਦੇਣ ਲਈ ਝੰਡੇ ਲਹਿਰਾਏ।
ਪ੍ਰੋਗਰਾਮ ਅਫ਼ਸਰ ਮਿਸ ਜਸਪ੍ਰੀਤ ਬੇਦੀ ਨੇ ਇਛੁੱਕ ਵਿਦਿਆਰਥੀਆਂ ਨੂੰ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਮਨਾਉਣ ਦਾ ਮੰਤਵ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇਣਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਵਿਚ ਏਕਤਾ ਬਣਾਈ ਰੱਖਣ ਲਈ ਬਹੁਤ ਯੋਗਦਾਨ ਦਿੱਤਾ। ਵਿਦਿਆਰਥੀ ਪ੍ਰੈਜੀਡੈਂਟ ਪ੍ਰਤਿਭਾ ਅਤੇ ਵਾਈਸ ਪ੍ਰੈਜੀਡੈਂਟ ਸਾਕਸ਼ੀ ਨੇ ਇਕ ਜੁੱਟ ਰਹਿਣ ਦੀ ਕਸਮ ਖਾਧੀ। ਪ੍ਰੋਗਰਾਮ ਅਫ਼ਸਰ ਸੁਰਭੀ ਸੇਠ ਤੇ ਡਾ. ਸਵੇਤਾ ਕਪੂਰ ਜੋ ਕਿ ਇਸ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਇਛੁੱਕ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉੇਹ ਦੇਸ਼ ਨੂੰ ਇਕ ਜੁੱਟ ਰੱਖਣ ਲਈ ਕਦਮ ਉਠਾਉਣ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਇਕਜੁੱਟ ਅਤੇ ਸੁਰੱਖਿਅਤ ਰਹਿਣ ਦਾ ਸੰਦੇਸ਼ ਦੇਣ ਵਿਚ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply