Saturday, April 13, 2024

ਪ੍ਰਸਿੱਧ ਮਰਹੂਮ ਪੌਪ ਗਾਇਕ ਸੁੱਖਾ ਦਿੱਲੀ ਵਾਲਾ ਦਾ ਸਿੰਗਲ ਟਰੈਕ ‘ਵੱਡਾ ਡੌਨ` 10 ਜੂਨ ਨੂੰ ਹੋਵੇਗਾ ਰਲੀਜ਼

ਚੰਡੀਗੜ, 3 ਜੂਨ (ਪ੍ਰੀਤਮ ਲੁਧਿਆਣਵੀ) – ਬਿੱਟੂ ਮਾਨ ਫਿਲਮਜ਼ ਤੇ ਐਚ.ਆਰ.ਪੀ ਇੰਟਰਪਰਾਈਜ਼ ਲਿਮ. ਦੀ ਪੇਸਕਸ਼ ਉਸ ਦੇ ਸਿੰਗਲ ਟਰੈਕ ‘ਵੱਡਾ ਡੋਨ` ਦਾ ਪੋਸਟਰ ਰਲੀਜ਼ ਕੀਤਾ ਗਿਆ।ਅਮਰੀਕ ਜੱਸਲ ਵਲੋਂ ਤਿਆਰ ਕੀਤੇ ਇਸ ਟਰੈਕ ਨੂੰ 10 ਜੂਨ ਨੂੰ ਟੀ.ਵੀ, ਯੂ-ਟਿਊਬ ਅਤੇ ਬਾਕੀ ਸਾਰੀਆਂ ਸੋਸ਼ਲ ਸਾਈਟਾਂ ’ਤੇ ਬਹੁਤ ਵੱਡੇ ਪੱਧਰ ‘ਤੇ ਪੇਸ਼ ਕੀਤਾ ਜਾਵੇਗਾ।
                     ਗਾਇਕ ਸੁੱਖਾ ਦਿੱਲੀ ਵਾਲਾ ਨੇ ਆਪਣੇ ਗਾਇਕੀ ਕੈਰੀਅਰ ਦੌਰਾਨ, ‘ਗੱਡੀ ਏ ਸ਼ੁਕੀਨ ਜੱਟ ਦੀ`, ‘ਮਿੱਤਰਾਂ ਨੇ ਠੇਕਾ ਲੈ ਲਿਆ ਤੇਰੀ ਕਾਲਜ਼ ਦੀ ਕੰਨਟੀਨ ਦਾ` ਅਤੇ ‘ਬੁੱਲਟ` ਰਾਖੀ ਸਾਵੰਤ ਨਾਲ ਡਿਊਟ ਆਦਿ ਅਨੇਕਾਂ ਹਿੱਟ ਗੀਤ ਸੰਗੀਤ ਪ੍ਰੇਮੀਆਂ ਦੀ ਝੋਲ਼ੀ ਪਾਏ।ਪਰ, ਉਸ ਦੇ ਬੇ-ਵਕਤੇ ਸਰੀਰਕ ਵਿਛੋੜੇ ਕਾਰਨ ਫਿਲਮ ਇੰਡਸਟਰੀ ਮੁੰਬਈ ਅਤੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪੈ ਗਿਆ।
                         ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁੱਖਾ ਦਿੱਲੀ ਵਾਲਾ ਦੇ ਛੋਟੇ ਭਰਾ ਅਤੇ ਫਿਲਮਜ਼ ਤੇ ਵੀਡੀਓ ਡਾਇਰੈਕਟਰ ਬਿੱਟੂ ਮਾਨ ਨੇ ਦੱਸਿਆ ਕਿ ਗੀਤ, ‘ਵੱਡਾ ਡੌਨ` ਦਾ ਵੀਡੀਓ ਬਿਲਕੁੱਲ ਤਿਆਰ ਹੈ।ਟਰੈਕ ‘ਵੱਡਾ ਡੌਨ` ਦੇ ਪ੍ਰੋਡਿਊਸਰ ਸੁਰਜੀਤ ਜੀਤਾ ਕਨੇਡਾ ਵਾਲੇ ਅਤੇ ਜੇ.ਜੇ ਪ੍ਰੋਡਕਸ਼ਨ ਹਾਊਸ ਹਨ।ਗੀਤਕਾਰ ਬਿੱਲਾ ਕੌਲ ਗੜੵ ਵਾਲਾ ਦੀ ਕਲਮ ਚੋਂ ਨਿਕਲੇ ਇਸ ਖੂਬਸੂਰਤ ਗੀਤ ਨੂੰ ਸੰਗੀਤਕਾਰ ਬੰਟੀ ਸਹੋਤਾ ਨੇ ਸੰਗੀਤਕ ਛੋਹਾਂ ਦਿੱਤੀਆਂ ਹਨ।ਮਿਕਸਿੰਗ ਦੀ ਡਿਊਟੀ ਲਈ ਪੰਕਜ਼ ਆਹੂਜਾ, ਕੋਰੀਓਗ੍ਰਾਫੀ ਵਿੱਕੀ ਖਾਨ ਮੁੰਬਈ, ਫੋਟੋਗ੍ਰਾਫਰ ਜਗਦੀਪ, ਡੀ.ਓ.ਪੀ ਸਿਮਰਨਜੀਤ ਮੁੰਬਈ ਅਤੇ ਐਡੀਟਿੰਗ ਬੰਟੀ ਬੌਸ ਦੀ ਰਹੀ ਹੈ।ਇਸ ਵਿੱਚ ਜ਼ਿੰਦ ਗਿੱਲ ਯੂ.ਐਸ.ਏ, ਵਰੁਨ ਸ਼ਰਮਾ ਯੂ.ਕੇ, ਪੱਪੂ ਜੋਗਰ ਕਨੇਡਾ ਅਤੇ ਪਰਮਿੰਦਰ ਸਿੰਘ ਮੰਜ਼ ਅਸਟਰੇਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।ਬਿੱਟੂ ਮਾਨ ਨੇ ਆਸ ਪ੍ਰਗਟਾਈ ਕਿ ਪੂਰੀ ਟੀਮ ਵਲੋਂ ਰੂਹ ਨਾਲ ਕੀਤੀ ਗਈ ਮਿਹਨਤ ਨੂੰ ਜਰੂਰ ਭਰਵਾਂ ਬੂਰ ਪਵੇਗਾ ਅਤੇ ਸਰੋਤੇ ਗੀਤ ਨੂੰ ਸੁੱਖਾ ਦਿੱਲੀ ਵਾਲੇ ਦੇ ਪਹਿਲੇ ਗੀਤਾਂ ਵਾਂਗ ਹੀ ਹੱਥਾਂ ‘ਤੇ ਚੁੱਕਣਗੇ।
                 ਉਨਾਂ ਕਿਹਾ ਕਿ ਪ੍ਰਸਿੱਧ ਮਰਹੂਮ ਪੌਪ ਗਾਇਕ ਸੁੱਖਾ ਦਿੱਲੀ ਵਾਲਾ ਸਰੀਰਕ ਤੌਰ ‘ਤੇ ਅੱਜ ਭਾਵੇਂ ਸਾਡੇ ’ਚ ਨਹੀਂ ਰਿਹਾ, ਪਰ ਕਲਾਵਾਂ ਪੱਖੋਂ ਉਹ ਅੱਜ ਵੀ ਸਾਡੇ ਇਰਦ-ਗਿਰਦ ਹੀ ਹੈ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …