Monday, December 23, 2024

ਸਰਕਾਰੀ ਸਮਾਰਟ ਸਕੂਲ ਕੋਟਾਲਾ ਦੇ ਚਾਰ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਐਨ.ਐਮ.ਐਮ.ਐਸ ਵਜ਼ੀਫਾ

ਸਾਬਕਾ ਅਤੇ ਮੌਜ਼ੂਦਾ ਚੇਅਰਮੈਨਾਂ ਦੇ ਬੱਚਿਆਂ ਨੇ ਵੀ ਹਾਸਲ ਕੀਤਾ ਵਜੀਫਾ

ਸਮਰਾਲਾ, 7 ਜੂਨ (ਇੰਦਰਜੀਤ ਸਿੰਘ ਕੰਗ) – ਪਿਛਲੇ ਸਾਲਾਂ ਦੀ ਤਰ੍ਹਾਂ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਨੈਸ਼ਨਲ ਪੱਧਰ ਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਉਸੇ ਤਰਜ ਤੇ ਚੱਲਦਿਆਂ ਸੈਸ਼ਨ 2020- 21 ਦੇ ਸ਼ੁਰੂਆਤੀ ਦੌਰ ਵਿੱਚ ਹੀ ਨੈਸ਼ਨਲ ਮੀਨਜ-ਕਮ ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ) ਦੀ ਪ੍ਰੀਖਿਆ ਜੋ ਕਿ ਡਾਇਰੈਕਟਰ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਮਿਤੀ 20 ਦਸੰਬਰ 2020 ਨੂੰ ਲਈ ਗਈ ਸੀ ਅਤੇ ਇਸ ਦਾ ਨਤੀਜਾ ਮਿਤੀ 4 ਜੂਨ 2021 ਨੂੰ ਐਲਾਨਿਆ ਗਿਆ, ਜਿਸ ਵਿੱਚ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਦੇ ਸਮਰਾਲਾ ਤਹਿਸੀਲ ਵਿਚੋਂ ਸਭ ਤੋਂ ਵੱਧ ਇੱਕੋ ਹੀ ਸਕੂਲ ਦੇ ਚਾਰ ਵਿਦਿਆਰਥੀਆਂ ਹਰਸ਼ਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਹਰਮਨਜੀਤ ਸਿੰਘ ਪੁੱਤਰ ਨਵਦੀਪ ਸਿੰਘ, ਅਰਮੀਨਜੋਤ ਕੌਰ ਪੁੱਤਰੀ ਅਵਤਾਰ ਸਿੰਘ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਚਾਰ ਸਾਲ ਵਿੱਚ 48,000/-ਰੁਪਏ ਪ੍ਰਤੀ ਵਿਦਿਆਰਥੀ ਵਜੀਫਾ ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਜੰਟ ਸਿੰਘ ਵਲੋਂ 500 ਰੁਪਏ ਨਕਦ ਪ੍ਰਤੀ ਵਿਦਿਆਰਥੀ ਹੋਸਲਾ ਅਫ਼ਜ਼ਾਈ ਵਜੋਂ ਦੇਣ ਦਾ ਐਲਾਨ ਵੀ ਕੀਤਾ।ਵਿਦਿਆਰਥੀਆਂ ਦੀ ਇਸ ਵਡਮੁੱਲੀ ਪ੍ਰਾਪਤੀ ਨੇ ਸਾਰੇ ਇਲਾਕੇ ਵਿੱਚ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਇਸ ਵਡਮੁੱਲੀ ਪ੍ਰਾਪਤੀ ਦਾ ਸਿਹਰਾ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਸੰਦੀਪ ਪਾਂਡੇ (ਸਾਇੰਸ ਮਾਸਟਰ), ਰਣਜੀਤ ਸਿੰਘ, ਮਮਤਾ ਰਾਣੀ (ਐਸ.ਐਸ.ਮਾਸਟਰ) ਅਤੇ ਤੇਜਪਾਲ (ਮੈਥ ਮਾਸਟਰ) ਦੀ ਅਣਥੱਕ ਮਿਹਨਤ ਸਦਕਾ ਚਾਰੇ ਵਿਦਿਆਰਥੀਆਂ ਨੇ ਇਹ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।
                    ਇਨ੍ਹਾਂ ਤੋਂ ਇਲਾਵਾ ਸਕੂਲ ਦੇ ਮਿਹਨਤੀ ਸਟਾਫ ਪੂਨਮ ਬਾਲਾ, ਰਛਪਾਲ ਸਿੰਘ ਕੰਗ, ਜੋਧ ਸਿੰਘ, ਸੁਰਿੰਦਰ ਕੌਰ, ਰਮਨਜੀਤ ਕੌਰ, ਅਰਵਿੰਦਰ ਕੌਰ, ਸੁਮਨ ਬਾਲਾ, ਰਛਪਾਲ ਕੌਰ, ਸੁਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ ਕੰਗ, ਹਰਵਿੰਦਰ ਕੌਰ ਅਤੇ ਰਾਜਿੰਦਰ ਕੁਮਾਰ ਨੂੰ ਪਿੰਡ ਅਤੇ ਇਲਾਕੇ ਦੇ ਮੋਹਤਵਰ ਜਿਸ ਵਿੱਚ ਪਿ੍ਰੰਸੀਪਲ ਰਾਜਿੰਦਰ ਸਿੰਘ ਬਹਿਲੋਲਪੁਰ, ਪੁਸ਼ਪਿੰਦਰ ਸਿੰਘ ਸੈਂਟਰ ਹੈੱਡ ਟੀਚਰ, ਹੈਡਮਾਸਟਰ ਹਰਜੀਤ ਸਿੰਘ ਕੈਨੇਡਾ, ਦਲਵੀਰ ਸਿੰਘ ਯੂ.ਐਸ.ਏ, ਮਨਜੀਤ ਸਿੰਘ ਯੂ.ਐਸ.ਏ, ਲਖਵਿੰਦਰ ਸਿੰਘ ਚੇਅਰਮੈਨ, ਆਤਮਾ ਸਿੰਘ ਸਾਬਕਾ ਚੇਅਰਮੈਨ, ਰਣਜੀਤ ਕੌਰ ਸਰਪੰਚ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਭਾਗ ਸਿੰਘ, ਸੁਰਜੀਤ ਸਿੰਘ ਗਰੇਵਾਲ, ਦੀਪ ਦਿਲਬਰ, ਡਾ. ਸੰਤੋਖ ਸਿੰਘ, ਗੁਰਸ਼ਰਨ ਸਿੰਘ ਨਾਗਰਾ, ਅਵਤਾਰ ਸਿੰਘ ਭੱਟੀ, ਦਲਜੀਤ ਸਿੰਘ ਡੀ.ਪੀ.ਈ, ਕੁਲਦੀਪ ਸਿੰਘ ਘੁਮਾਣ, ਜਸਵਿੰਦਰ ਸਿੰਘ ਨਾਗਰਾ, ਪਰਮਿੰਦਰ ਸਿੰਘ ਤੂਰ, ਗੁਰਦੀਪ ਸਿੰਘ, ਜੰਗ ਸਿੰਘ, ਭੁਪਿੰਦਰ ਸਿੰਘ, ਮਨਪੀ੍ਰਤ ਸਿੰਘ, ਜਸਵਿੰਦਰ ਸਿੰਘ, ਕਿਰਨਜੀਤ ਕੌਰ, ਅਮਨਦੀਪ ਸਿੰਘ ਗੁਰੋਂ, ਨਿਰਮਲ ਸਿੰਘ ਬਰਮਾ, ਮੁਨਸ਼ੀ ਸਿੰਘ, ਕੁਲਵਿੰਦਰ ਸਿੰਘ ਨਾਗਰਾ ਆਦਿ ਨੇ ਵਧਾਈਆਂ ਦਿੱਤੀਆਂ ਅਤੇ ਉਮੀਦ ਜਾਹਰ ਕੀਤੀ ਕਿ ਇਸ ਸਕੂਲ ਦੇ ਹੋਰ ਵਿਦਿਆਰਥੀ ਵੀ ਅਜਿਹੀਆਂ ਪ੍ਰਾਪਤੀਆਂ ਕਰਕੇ ਸਕੂਲ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਦੇ ਰਹਿਣਗੇ ਅਤੇ ਉਨ੍ਹਾਂ ਸਕੂਲ ਦੀ ਬਿਹਤਰੀ ਲਈ ਆਪਣੇ ਵਲੋਂ ਤਨੋਂ, ਮਨੋਂ ਅਤੇ ਧਨੋਂ ਮੱਦਦ ਕਰਨ ਦਾ ਭਰੋਸਾ ਵੀ ਦਿਵਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …