
ਬਠਿੰਡਾ, 5 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਗਤ-ਤਾਰਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਇਤਿਹਾਸਕ ਚਰਨ ਛੋਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਅੱਜ ਅੰਮ੍ਰਿਤ ਵੇਲੇ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ 25 ਤੋਂ ਲੈ ਕੇ 30 ਪ੍ਰਭਾਤ ਫੇਰੀਆਂ ਦੀ ਇਕੱਤਰਤਾ ਨਾਲ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਗਾਇਣ ਦੀਆਂ ਧੁੰਨਾਂ ਨਾਲ ਮਾਹੌਲ ਰੂਹਾਨੀ ਬਸ ਗਿਆ। ਇਥੇ ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ ਪ੍ਰਭਾਤ ਫੇਰੀਆਂ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਇਕੱਠੀਆਂ ਹੁੰਦੀਆਂ ਹਨ।ਜਿਥੇ ਪ੍ਰਭਾਤ ਫੇਰੀਆਂ ਦੇ ਮੁੱਖ ਆਗੂਆਂ ਦਾ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਮੈਨੇਜਰ ਸਮੇਰ ਸਿੰਘ, ਬੂਟਾ ਸਿੰਘ, ਦਲਜੀਤ ਸਿੰਘ, ਪ੍ਰੀਤਮ ਸਿੰਘ ਸਾਹਨੀ, ਭਾਈ ਘੱਨ੍ਹਈਆਂ ਜੀ ਸੇਵਕ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਿੱਟੂ ਤੋਂ ਇਲਾਵਾ ਹੋਰ ਵੀ ਗੁਰਸਿੱਖ ਵੀਰ ਵੱਲੋਂ ਪ੍ਰਭਾਤ ਫੇਰੀਆਂ ਦੇ ਆਗੂਆਂ ਦਾ ਸਨਮਾਨ ਸਿਰੋਪਾਓ ਭੇਂਟ ਕਰਕੇ ਕੀਤਾ ਗਿਆ। ਸੰਗਤਾਂ ਲਈ ਚਾਹ ਅਤੇ ਮਠਿਆਈ ਆਦਿ ਵਰਤਾਏ ਗਏ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media