ਅੰਮ੍ਰਿਤਸਰ, 14 ਜੂਨ (ਖੁਰਮਣੀਆਂ) – ਸਥਾਨਕ ਸਵਿਸ ਗਰਨਿ ਤੇ ਸਵਿਸ ਲੈਂਡ ਕਲੌਨੀਆਂ ਦੇ ਵਾਸੀਆਂ ਵਲੋਂ ਅੱਜ ਦੂਜੇ ਦਿਨ ਵੀ ਕਲੋਨੀਆਂ ਨੂੰ ਰੈਗੂਲਰ ਕਰਵਾਉਣ
ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਕਾਲੋਨਾਈਜਰਾਂ ਤੇ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਗਿਆ।ਉਨ੍ਹਾਂ ਹਲਕਾ ਵਿਧਾਇਕ ਤਰਸੇਮ ਸਿੰਘ ਡੀ.ਸੀ, ਨਿਗਮ ਕਮਿਸ਼ਨਰ ਅਤੇ ਪ੍ਰਸ਼ਾਸਕ ਪੁੱਡਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਡਿਵੈਲਪਮੈਂਟ ਸਮੇਤ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਵਿਸ ਕਾਲੋਨੀਜ ਵੈਲਫੇਅਰ ਐਸੋਸੀਏਸ਼ਨ ਵਲੋਂ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਕਤ ਕਾਲੋਨੀਆਂ ’ਚ ਆਪਣੇ ਘਰ ਬਣਾਉਣ ਲਈ ਕਾਰਪੋਰੇਸ਼ਨ ਤੋਂ ਨਕਸ਼ੇ ਪਾਸ ਕਰਵਾਏ, ਐਨ.ਓ.ਸੀ ਸਰਟੀਫਿਕੇਟ ਜਾਰੀ ਕਰਵਾਏ, ਡਿਵੈਲਪਮੈਂਟ ਖ਼ਰਚੇ ਅਤੇ ਹੋਰ ਲੋੜੀਂਦੇ ਖ਼ਰਚ ਜਮਾਂ ਕਰਵਾਉਣ ਤੋਂ ਬਾਅਦ ਆਪਣੇ ਆਪਣੇ ਘਰ ਬਣਵਾਏ ਹਨ।ਕਲੋਨੀਆਂ ’ਚ ਜ਼ਾਇਕਾ ਪ੍ਰੋਜੈਕਟ ਦੇ ਤਹਿਤ ਸੀਵਰੇਜ ਪੈ ਚੁੱਕਾ ਹੈ। ਵਾਟਰ ਸਪਲਾਈ ਕੁੱਝ ਹਿੱਸਾ ਪਿਆ ਹੈ ਤੇ ਬਹੁਤ ਸਾਰਾ ਪੈਣ ਵਾਲਾ ਬਾਕੀ ਹੈ।ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੂੰ ਤੁਰੰਤ ਹੱਲ ਕਰਨ ਲਈ ਯਤਨ ਕੀਤਾ ਜਾਵੇ।
ਇਸ ਮੌਕੇ ਡਾ. ਕਸ਼ਮੀਰ ਸਿੰਘ ਖੁੰਡਾ, ਗੁਰਸਾਹਿਬ ਸਿੰਘ, ਜਤਿੰਦਰ ਸਿੰਘ ਰੰਧਾਵਾ,ਅਸ਼ੋਕ ਕੁਮਾਰ ਸ਼ਰਮਾ, ਰਛਪਾਲ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਪ੍ਰਲਾਜ ਸਿੰਘ, ਗੈਵੀ ਵੜੈਚ, ਨਰਿੰਦਰ ਜੈਨ, ਬਲਬੀਰ ਸਿੰਘ ਕੰਗ, ਗੁਰਵਿੰਦਰ ਸਿੰਘ ਵਿਰਦੀ, ਅਮੋਲਕ ਸਿੰਘ, ਸੁਭਾਸ਼ ਜੈਨ, ਬਲਵੰਤ ਸਿੰਘ, ਸ਼ਿਵ ਕੁਮਾਰ ਖੰਨਾ, ਦਿਲਬਾਗ ਸਿੰਘ, ਚਰਨਜੀਤ ਸਿੰਘ, ਗੁਰਜੀਤ ਸਿੰਘ, ਪਰਵਿੰਦਰ ਕੁਮਾਰ, ਵਿਪਨ ਕੁਮਾਰ, ਬਲਰਾਜ ਸਿੰਘ, ਅਰਾਧਨਾ ਜੈਨ, ਮੈਡਮ ਸੈਣੀ, ਨੇਹਾ ਅਰੋੜਾ, ਤਰਨਜੀਤ ਕੌਰ, ਰਕਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਸੋਨੀਆ ਅਰੋੜਾ, ਮਨਜੀਤ ਕੌਰ, ਪਿੰਕੀ ਅਰੋੜਾ ਨਿਸ਼ਟਾ ਜੈਨ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media