ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਹਲਕਾ ਪੱਛਮੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਦਰਜ਼ਾ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ ਨੇ ਨਰਾਇਣਗੜ੍ਹ ਛੇਹਰਟਾ
ਸਥਿਤ ਕ੍ਰਿਸ਼ਨਾ ਮੰਦਰ ਵਿਖੇ ਕੋਰੋਨਾ ਪੀੜ੍ਹਤ ਪਰਿਵਾਰਾਂ ਨੂੰ 2500 ਰੁਪਏ ਨਕਦ ਤੇ ਇੱਕ ਮਹੀਨੇ ਦਾ ਰਾਸ਼ਨ ਵੰਡਿਆ।
ਡਾ. ਵੇਰਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਫਿਰ ਕੋਰੋਨਾ ਪੀੜ੍ਹ਼ਤ ਪਰਿਵਾਰਾਂ ਦੀ ਮਦਦ ਲਈ ਆਪਣੇ ਹਲਕੇ ਵਿੱਚ ਆਏ ਹਨ।ਇਸ ਮਹਾਮਾਰੀ ਦੀ ਚਪੇਟ ਵਿੱਚ ਆ ਗਏ ਹਨ . ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਸਾਰੇ ਕੌਂਸਲਰ ਤੇ ਪਾਰਟੀ ਵਰਕਰ ਕੋਰੋਨਾ ਪੀੜ੍ਹਤਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ, ਜੋ ਬਹੁਤ ਵਧੀਆ ਉਪਰਾਲਾ ਹੈ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਨੇੜੇ ਕੋਈ ਜਰੂਰਤਮੰਦ ਕੋਰੋਨਾ ਪੀੜ੍ਹਤ ਪਰਿਵਾਰ ਹੈ ਤਾਂ ਉਨਾਂ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਕੌਂਸਲਰ ਪਤੀ ਰਮਨ ਰੰਮੀ ਤੇ ਕੌਂਸਲਰ ਪਤੀ ਸਤੀਸ਼ ਬੱਲੂ, ਬਲਾਕ ਪ੍ਰਧਾਨ ਲਖਨਪਾਲ ਕਾਹੇਰ, ਐਡਵੋਕੇਟ ਗੌਤਮ ਮਜਠਿੀਆ, ਰਾਜਿੰਦਰ ਪਾਇਲਟ, ਰਾਜ਼ਨ ਮਹਿਰਾ, ਗੌਰਵ ਸ਼ਰਮਾ, ਸਤੀਸ਼ ਸ਼ਰਮਾ, ਅਮਿਤ ਸਲਵਾਨ, ਅਮਨ ਸ਼ਰਮਾ ਆਦਿ ਮੌਜ਼ੂਦ ਰਹੇ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media