Thursday, July 23, 2026

ਕੋਵਿਡ ਵਿਰੁੱਧ ਲੜਾਈ ‘ਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ – ਡਿਪਟੀ ਕਮਿਸ਼ਨਰ

ਦੂਨ ਸਕੂਲ ਦੀ ਓਲਡ ਬੁਆਏਜ਼ ਸੁਸਾਇਟੀ ਵਲੋਂ 6 ਆਕਸੀਜਨ ਕੰਸਨਟਰੇਟਰ ਦਾਨ

ਕਪੂਰਥਲਾ, 16 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਕੋਵਿਡ ਵਿਰੁੱਧ ਲੜਾਈ ਵਿਚ ਚੈਰੀਟੇਬਲ ਸੁਸਾਇਟੀਆਂ ਦਾ ਯੋਗਦਾਨ ਅਹਿਮ ਹੈ ਅਤੇ ਉਹ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਤਰੀਕਿਆਂ, ਇਲਾਜ਼ ਲਈ ਮਸ਼ੀਨਰੀ ਦਵਾਈਆਂ ਆਦਿ ਪ੍ਰਦਾਨ ਕਰਕੇ ਇਸ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ।
                 ਦੂਨ ਸਕੂਲ ਦੀ ਓਲਡ ਬੁਆਏਜ਼ ਸੁਸਾਇਟੀ, ਜੋ ਕਿ ਇਕ ਚੈਰੀਟੇਬਲ ਸੁਸਾਇਟੀ ਹੈ, ਵਲੋਂ ਜਿਲ੍ਹਾ ਕਪੂਰਥਲਾ ਨੂੰ 6 ਕੋਵਿਡ ਵਿਰੁੱਧ ਲੜਾਈ ਲਈ 6 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਗਏ।ਸੁਸਾਇਟੀ ਦੇ ਨੁਮਾਇੰਦੇ ਪੰਕਜ ਸਰਦਾਨਾ ਵਲੋਂ ਇਹ ਕੰਸਨਟਰੇਟਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਦਫਤਰ ਵਿਖੇ ਸੌਂਪੇ ਗਏ।
                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੀ ਵਰਤੋਂ ਕਪੂਰਥਲਾ ਦੇ ਸਰਕਾਰੀ ਆਈਸੋਲੇਸ਼ਨ ਵਾਰਡ ਵਿਖੇ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਵਾਰਡ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।
                     ਉਨ੍ਹਾਂ ਓਲਡ ਬੁਆਏਜ਼ ਸੁਸਾਇਟੀ ਦਾ ਧੰਨਵਾਦ ਕੀਤਾ ਤੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੂੰ ਕਿਹਾ ਕਿ ਇਨ੍ਹਾਂ ਆਕਸੀਜਨ ਕੰਸਨਟਰੇਟਰਾਂ ਦਾ ਸਹੀ ਉਪਯੋਗ ਯਕੀਨੀ ਬਣਾਇਆ ਜਾਵੇਗਾ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …