Wednesday, April 15, 2026

ਪੈਪਸੀਕੋ ਚੰਨੋ ਅਤੇ ਆਈ.ਏ.ਐਲ ਫੈਕਟਰੀ ‘ਚ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ

445 ਕਾਮਿਆਂ ਨੂੰ ਦਿੱਤੀ ਗਈ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ – ਡਾ. ਮਹੇਸ਼ ਕੁਮਾਰ

ਸੰਗਰੂਰ, 18 ਜੂਨ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ.ਅਜ਼ਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਿਸ਼ਨ ਫ਼ਤਿਹ ਤਹਿਤ ਪੈਪਸੀਕੋ ਚੰਨੋ ਅਤੇ ਆਈ.ਏ.ਐਲ ਫੈਕਟਰੀ ਵਿਖੇ ਕੰਮ ਕਰਦੇ ਕਰਮਚਾਰੀਆਂ ਦੇ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ।ਸੀਨੀਅਰ ਮੈਡੀਕਲ ਅਫ਼ਸਰ ਕਮਿਊਨਟੀ ਹੈਲਥ ਸੈਂਟਰ ਭਵਾਨੀਗੜ੍ਹ ਡਾ. ਮਹੇਸ਼ ਕੁਮਾਰ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਉਦਯੋਗਿਕ ਕਾਮਿਆਂ ਨੂੰ ਪਹਿਲ ਦੇ ਅਧਾਰ ’ਤੇ ਟੀਕਾਕਰਨ ਵਾਲੀ ਲਿਸਟ ਵਿੱਚ ਪਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਦਯੋਗਿਕ ਕਾਮਿਆਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਣ ਦਾ ਵਧੇਰੇ ਖ਼ਤਰਾ ਹੁੰਦਾ ਹੈ, ਕਿੳਂਕਿ ਫੈਕਟਰੀ ਵਿੱਚ ਜਿਆਦਾ ਕਾਮੇ ਹੁੰਦੇ ਹਨ।ਇਸ ਲਈ ਇਨ੍ਹਾਂ ਕਾਮਿਆਂ ਦੇ ਵੈਕਸੀਨ ਲਾਉਣ ਜ਼ਰੂਰੀ ਹੈ ਤਾਂ ਜੋ ਕੋਵਿਡ 19 ਦੀ ਚੇਨ ਨੂੰ ਤੋੜਿਆ ਜਾ ਸਕੇ।
ਬਲਾਕ ਐਜੂਕੇਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੈਪਸੀਕੋ ਚੰਨੋ ਅਤੇ ਆਈ.ਏ.ਐਲ ਫੈਕਟਰੀ ਹਰਕਿਸ਼ਨਪੁਰਾ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਲਗਾਏ ਗਏ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ 445 ਕਾਮਿਆਂ ਦੇ ਕੋਵਿਡ ਰੋਕੂ ਟੀਕਾ ਲਗਾਇਆ ਗਿਆ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਵਿਸੇਸ ਕੈਂਪ ਲਗਾ ਕੇ 100 ਫ਼ੀਸਦੀ ਟੀਕਾਕਰਨ ਕਰਨ ਦਾ ਟੀਚਾ ਹੈ।
               ਇਸ ਮੌਕੇ ਹੈਲਥ ਸੁਪਰਵਾਈਜ਼ਰ ਗੁਰਜੰਟ ਸਿੰਘ, ਅਮਨਪ੍ਰੀਤ, ਸ਼ਿਲਪਾ ਸ਼ਰਮਾ, ਸੀ.ਐਚ.ਓ ਕਮਲਪ੍ਰੀਤ ਕੌਰ, ਜਸਵਿੰਦਰ ਕੌਰ, ਵੀਰਪਾਲ ਕੌਰ, ਬਲਵਿੰਦਰ ਕੌਰ ਅਤੇ ਏ.ਐਨ.ਐਮ ਬਲਬੀਰ ਕੌਰ ਸਮੇਤ ਪੈਪਸੀਕੋ ਚੰਨੋ ਅਤੇ ਆਈ.ਏ.ਐਲ ਫੈਕਟਰੀ ਦਾ ਸਟਾਫ ਵੀ ਹਾਜ਼ਰ ਸੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …