ਪਠਾਨਕੋਟ, 18 ਜੂਨ (ਪੰਜਾਬ ਪੋਸਟ ਬਿਊਰੋ) – ਬੈਂਸ ਕੈਂਪ ਕਮਾਡੈਂਟ ਐਨ.ਡੀ.ਐਸ ਅਤੇ ਇੰਚਾਰਜ ਸੀ-ਪਾਈਟ ਕੈਂਪ ਤਲਵਾੜਾ ਸੀਤਲ ਕੁਮਾਰ ਨੇ ਦੱਸਿਆ ਹੈ ਕਿ
ਪਠਾਨਕੋਟ ਅਤੇ ਗੁਰਦਾਸਪੁਰ ਜਿਲ੍ਹਿਆਂ ਦੀ ਫੌਜ ਦੀ ਭਰਤੀ ਜੋ ਕਿ ਅਕਤੂਬਰ 2021 ਨ੍ਹੂੰ ਖ਼ਾਸਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ।ਇਸ ਲਈ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਠਾਨਕੋਟ ਅਤੇ ਗੁਰਦਾਸਪੁਰ ਇਨ੍ਹਾਂ ਜਿਲਿਆਂ ਦੇ ਨੌਜਵਾਨਾਂ ਦੀ ਸਕਰੀਨਿੰਗ ਲਈ ਟਰਾਇਲ ਸ਼ੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣਾ ਬਾਇਓ ਡਾਟਾ ਜਿਵੇਂ ਕਿ ਨਾਮ, ਪਤਾ ਅਤੇ ਮੋਬਾਇਲ ਨੰ: ਕੈਂਪ ਇੰਚਾਰਜ਼ ਦੇ 988271125, 9478793847 ਇਨ੍ਹਾਂ ਮੋਬਾਇਲ ਨੰਬਰਾਂ ‘ਤੇ ਰਜਿਸਟੇਸ਼ਨ ਕਰਵਾਉਣ।ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ਼ ਬਿਲਕੁਲ ਫ੍ਰੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media