Wednesday, February 25, 2026

ਤਿੰਨ ਰੋਜ਼ਾ ਇਮੂਨਿਟੀ ਬੂਸਟਰ ਪ੍ਰੋਗਰਾਮ ਯੋਗ ਦਿਵਸ ਤੇ ਸਫਲਤਾ ਪੂਰਵਕ ਸੰਪਨ

ਨਵਾਂਸ਼ਹਿਰ, 22 ਜੂਨ (ਪੰਜਾਬ ਪੋਸਟ ਬਿਊਰੋ) – 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਆਯੋਜਿਤ ਜਿਲਾ ਪ੍ਰਸ਼ਾਸਨ ਅਤੇ ਆਰਟ ਆਫ ਲਿਵਿੰਗ ਦੇ ਯਤਨਾਂ ਨਾਲ ਇਮੂਨਿਟੀ ਬੁਸਟਰ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਆਰਟ ਆਫ ਲਿਵਿੰਗ ਦੇ ਅਧਿਆਪਕਾਂ ਵਲੋਂ ਹਰ ਪ੍ਰਕਿਰਿਆ ਨੂੰ ਵਿਸਤਾਰ ਪੂਰਵਕ ਦੱਸਿਆ।ਜਿਸ ਵਿਚ ਵਿਸ਼ੇਸ਼ ਤੌਰ ਤੇ ਨਾੜੀ ਸ਼ੋਧਨ ਪ੍ਰਾਣਾਯਾਮ, ਮਰਜਰੀਆਸਨ, ਸ਼ਿਸ਼ੂਆਸਨ, ਭੁਜੰਗਾਸਨ, ਸੇਤੂਬੰਦਾਸਨ, ਪਵਨਮੁਕਤਾਸਨ, ਮਕਰਆਸਨ, ਭਸਤ੍ਰਿਕਾ ਪ੍ਰਾਣਾਯਾਮ, ਕਪਾਲਭਾਤੀ ਅਤੇ ਧਿਆਨ ਦੀ ਵਿਧੀ ਸ਼ਾਮਲ ਸੀ।
                ਆਰਟ ਆਫ ਲਿਵਿੰਗ ਦੀ ਸਾਰੀ ਟੀਮ ਵਲੋਂ ਜਿਲੇ ਦੇ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ, ਐਸ.ਐਸ.ਪੀ ਮੈਡਮ ਅਲਕਾ ਮੀਨਾ, ਜਿਲਾ ਸਿਖਿਆ ਅਫ਼ਸਰ ਸਰਦਾਰ ਜਗਜੀਤ ਸਿੰਘ, ਸਿਵਲ ਸਰਜਨ ਡਾਕਟਰ ਜੀ.ਐਸ ਕਪੂਰ, ਆਯੂਸ਼ ਡਿਪਾਰਟਮੈਂਟ ਤੋਂ ਡਾਕਟਰ ਨਿਰਪਾਲ ਸ਼ਰਮਾ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਨਾਲ ਨਵਾਂਸ਼ਹਿਰ ਵਿੱਚ ਅਜਿਹਾ ਪ੍ਰੋਗਰਾਮ ਹੋਇਆ ।
                ਪੰਜਾਬ ਸਟੇਟ ਟਿੱਚਰ ਕੋਆਰਡੀਨੇਟਰ ਵਿਵੇਕ ਵੰਸਲ ਵਲੋਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਸਦਕਾ ਯੋਗ ਦਿਵਸ ਦੇ ਰੂਪ ਵਿਚ ਪੂਰੀ ਦੁਨੀਆਂ ਨੂੰ ਇਕ ਉਤਸਵ ਦੇ ਰੂਪ ‘ਚ ਸੌਗਾਤ ਮਿਲੀ।
ਇਸ ਮੌਕੇ ਤੇ ਪੰਜਾਬ ਸਟੇਟ ਟਿੱਚਰ ਕੋਆਰਡੀਨੇਟਰ ਮੈਡਮ ਰੇਣੁ ਕਾਮਰਾ ਵਲੋਂ ਧਿਆਨ ਵੀ ਕਰਵਾਇਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਯੋਗ ਤੋਂ ਬਾਅਦ ਧਿਆਨ ਕਰਨ ਨਾਲ ਸ਼ਰੀਰ ਵਿਚ ਸਕਰਾਤਮਕ ਊਰਜਾ ਦਾ ਨਿਰਮਾਣ ਹੁੰਦਾ ਹੈ।ਮੈਡਮ ਰੇਣੁ ਕਾਮਰਾ ਨੇ ਆਰਟ ਆਫ ਲਿਵਿੰਗ ਵਲੋਂ ਸਿਖਾਈ ਜਾਂਦੀ ਤਕਨੀਕ ਸੁਦਰਸ਼ਨ ਕ੍ਰਿਯਾ ਵਾਰੇ ਵੀ ਦੱਸਿਆ।
             ਭਾਰਤੀ ਸਿੱਖਿਆ ਮੰਡਲ ਤੋਂ ਸੰਜੀਵ ਦੁੱਗਲ ਨੇ ਕਿਹਾ ਕਿ ਜੋ ਲੋਕ ਇਸ ਕੈਂਪ ਰਾਹੀਂ ਪਹਿਲੀ ਵਾਰ ਯੋਗ ਨਾਲ ਜੁੜੇ ਹਨ।ਉਹ ਸਿਖਾਈਆਂ ਗਈਆਂ ਤਕਨੀਕਾਂ ਆਪਣੇ ਘਰਾਂ ਵਿੱਚ ਰੋਜ਼ਾਨਾ ਕਰਨ।ਪ੍ਰੋਗਰਾਮ ਕੋਆਰਡੀਨੇਟਰ ਮਨੋਜ ਕੰਡਾ ਨੇ ਕਿਹਾ ਕਿ ਅਸੀਂ ਸਾਰੇ ਆਪਣੀ ਸਿਹਤ ਨੂੰ ਠੀਕ ਰੱਖਣ ਦਾ ਪ੍ਰਣ ਲਈਏ ਅਤੇ ਆਪਣੇ ਸਮਾਜ ਨੂੰ ਇਕ ਸੁੰਦਰ ਸਮਾਜ ਬਣਾਈਏ।
              ਜਿਲ੍ਹਾ ਪੱਧਰੀ ਵਰਚੁਅਲ ਪ੍ਰੋਗਰਾਮ ਵਿਚ ਕਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਲੈਕਚਰਾਰ, ਸਿੱਖਿਆ, ਪੁਲਿਸ, ਸਿਹਤ ਅਤੇ ਹੋਰ ਵਿਭਾਗਾਂ ਦੇ ਚਾਹਵਾਨ ਸ਼ਾਮਲ ਹੋਏ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …