ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਾ. ਰਾਮਸ਼ ਅੱਤਰੀ ਆਯੂਰਵੈਦਿਕ ਯੂਨਾਨੀ ਅਫਸ਼ਰ ਪਠਾਨਕੋਟ ਦੀ ਪ੍ਰਧਾਨਗੀ ‘ਚ ਮਨਾਇਆ ਗਿਆ।ਜਿਲ੍ਹਾ ਪੱਧਰੀ ਪ੍ਰੋਗਰਾਮ ‘ਚ ਡਾ. ਹਰਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਅਤੇ ਪਰਮਪਾਲ ਸਿੰਘ ਉਪ ਮੁੱਖ ਕਾਰਜਕਾਰੀ ਅਫਸ਼ਰ ਜਿਲ੍ਹਾ ਪ੍ਰੀਸ਼ਦ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਪੰਕਜ ਠਾਕੁਰ, ਪ੍ਰਿੰਸੀਪਲ ਡਾ. ਨਮਿਤਾ ਸਲਾਰੀਆ, ਡਾ. ਮੀਨਾ, ਡਾ. ਸਾਹਿਲ ਕੁਮਾਰ ਸਰਮਾ, ਡਾ. ਮਾਲਤੀ, ਡਾ. ਦਲਜੀਤ, ਡਾ. ਵਿਪਨ, ਜਤਿਨ ਸਰਮਾ, ਅੰਕੁਸ਼ ਸ਼ਰਮਾ, ਸੰਦੀਪ ਕੁਮਾਰ, ਹਰਪਾਲ ਆਦਿ ਵੀ ਇਸ ਸਮੇਂ ਹਾਜ਼ਰ ਸਨ।
ਡਾ. ਹਰਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਕਿਹਾ ਕਿ ਭਾਵੇਂ ਅਸੀਂ ਸਾਰਾ ਦਿਨ ਕੰਮਕਾਜ਼ ਕਰਦੇ ਹਾਂ ਉਹ ਕੇਵਲ ਸਰੀਰਿਕ ਕਾਰਜ਼ ਹੁੰਦਾ ਹੈ।ਪਰ ਸਾਨੂੰ ਮਾਨਸਿਕ ਤੋਰ ‘ਤੇ ਵੀ ਤੰਦਰੁਸਤ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪ੍ਰਾਣਾਯਾਮ ਅਤੇ ਯੋਗ ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਰੱਖਦਾ ਹੈ।ਉਨ੍ਹਾ ਕਿਹਾ ਕਿ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਬੀਮਾਰੀਆਂ ਨਾਲ ਲੜਨ ਦੇ ਲਈ ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਤਾਂ ਹੀ ਬੀਮਾਰੀਆਂ ਤੋਂ ਬਚ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜਾਨਾ ਦੀ ਜਿੰਦਗੀ ਵਿੱਚ ਸਵੇਰ ਦਾ ਸਮਾਂ ਯੋਗ ਲਈ ਜਰੂਰ ਕੱਢਣਾ ਚਾਹੀਦਾ ਹੈ।
ਡਾ. ਰਾਮੇਸ਼ ਅੱਤਰੀ ਨੇ ਕਿਹਾ ਕਿ ਯੋਗ ਅਪਣਾਉਣ ਨਾਲ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਵੀ ਕਾਮਯਾਬ ਕਰ ਸਕਦੇ ਹਾਂ।ਪ੍ਰੋਗਰਾਮ ਦੋਰਾਨ ਜਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਤੋਂ ਇਲਾਵਾ ਕੋਵਿਡ-19 ਦੋਰਾਨ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …