Friday, October 16, 2026

ਖ਼ਾਲਸਾ ਕਾਲਜ ਵੈਟਰਨਰੀ ਨੇ ਡੇਅਰੀ ਵਿਕਾਸ ਲਈ ਸੀ.ਈ.ਡੀ.ਐਸ.ਆਈ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 26 ਜੂਨ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (ਕੇਸੀਵੀਐਸ) ਨੇ ਡੇਅਰੀ ਪ੍ਰਣਾਲੀ ਦੇ ਵਿਕਾਸ ਲਈ ‘ਡੇਅਰੀ ਸਕਿੱਲਜ਼ ਇਨ ਇੰਡੀਆ’ (ਸੀ.ਈ.ਡੀ.ਐਸ.ਆਈ) ਗੁਰੂਗ੍ਰਾਮ, ਹਰਿਆਣਾ ਸੈਂਟਰ ਆਫ਼ ਐਕਸੀਲੈਂਸ ਦੇ ਨਾਲ ਸਮਝੌਤਾ ਕੀਤਾ।ਇਹ ਸਮਝੌਤਾ ਕਾਲਜ ਪ੍ਰਿੰਸੀਪਲ, ਡਾ. ਪੀ.ਕੇ ਕਪੂਰ ਅਤੇ ਸੀ.ਈ.ਡੀ.ਐਸ.ਆਈ ਦੇ ਉਪ ਪ੍ਰਧਾਨ ਅਨੁਪਮ ਲਾਲ ਦਰਮਿਆਨ ਜੂਮ ਮੀਟਿੰਗ ਰਾਹੀਂ ਕੀਤਾ ਗਿਆ।
                     ਡਾ. ਕਪੂਰ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਧਿਰਾਂ ਦਰਮਿਆਨ ਕਾਰਜਸ਼ੀਲਤਾ ਲਈ ਸਹਿਯੋਗ, ਕਾਰਜਕੁਸ਼ਲਤਾ, ਗਿਆਨ ਪ੍ਰਬੰਧਨ ਅਤੇ ਵੱਖ-ਵੱਖ ਖੋਜ਼ਾਂ ਰਾਹੀਂ ਡੇਅਰੀ ਸੈਕਟਰ ’ਚ ਸਥਿਰਤਾ, ਮੁਨਾਫਾ ਕਾਇਮ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ ਦੇਣ ਦਾ ਮਕਸਦ ਰੱਖਦਾ ਹੈ।ਉਨ੍ਹਾਂ ਕਿਹਾ ਕਿ ਇਹ ਸਮਝੌਤਾ ਡੇਅਰੀ ਉਦਯੋਗ ਦੇ ਹਿੱਸੇਦਾਰਾਂ, ਛੋਟੇ ਕਿਸਾਨਾਂ, ਅੰਡਰ-ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ।
                    ਇਸ ਦੌਰਾਨ ਸੀ.ਈ.ਡੀ.ਐਸ.ਆਈ ਅਤੇ ਕਾਲਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਸ ’ਚ ਮਿਤੀ ਅੰਗੀਰਾ (ਡਿਪਟੀ ਮੈਨੇਜਰ, ਸੀ.ਈ.ਡੀ.ਐਸ.ਆਈ ), ਅਨੁਰਾਗ ਕੁਮਾਰ (ਡਿਪਟੀ ਮੈਨੇਜਰ, ਸੀ.ਈ.ਡੀ.ਐਸ.ਆਈ), ਡਾ. ਐਸ.ਕੇ ਨਾਗਪਾਲ (ਮੈਨੇਜਿੰਗ ਡਾਇਰੈਕਟ ਕੇ.ਸੀ.ਵੀ.ਐਸ), ਡਾ: ਵੀ.ਪੀ ਬੇਲਸਾਰੇ (ਪ੍ਰੋਫੈਸਰ ਅਤੇ ਮੁੱਖੀ ਲਾਈਵਸਟੋਕ ਪ੍ਰੋਡਕਸ਼ਨ ਮੈਨੇਜ਼ਮੈਂਟ), ਡਾ. ਪੀ.ਐਨ.ਦਿਵੇਦੀ (ਪ੍ਰੋਫੈਸਰ ਅਤੇ ਮੁੱਖੀ ਮਾਈਕ੍ਰੋਬਾਇਓਲੋਜੀ), ਡਾ ਜੇ.ਕੇ ਖਜੂਰੀਆ (ਪ੍ਰੋਫੈਸਰ ਅਤੇ ਮੁੱਖੀ ਪੈਰਾਸੀਟੋਲੋਜ਼ੀ), ਡਾ: ਨਰੇਸ਼ ਕੁਮਾਰ (ਪ੍ਰੋਫੈਸਰ ਅਤੇ ਮੁੱਖੀ ਫਿਜ਼ੀਓਲਾਜੀ ਤੇ ਬਾਇਓਕੈਮਿਸਟਰੀ), ਡਾ. ਐਮ.ਐਲ ਮਹਿਰਾ (ਪ੍ਰੋਫੈਸਰ ਅਤੇ ਮੁੱਖੀ ਲਾਈਵਸਟੋਕ ਫਾਰਮ ਕੰਪਲੈਕਸ), ਡਾ. ਓ.ਪੀ ਕਾਇਲਾ (ਪ੍ਰੋਫੈਸਰ ਅਤੇ ਮੁੱਖੀ ਐਨੀਮਲ ਜੈਨੇਟਿਕਸ ਅਤੇ ਬਰੀਡਿੰਗ), ਡਾ. ਐਸ.ਐਸ ਬਖ਼ਸ਼ੀ (ਪ੍ਰੋਫੈਸਰ ਅਤੇ ਮੁੱਖੀ ਵੈਟਰਨਰੀ ਪਬਲਿਕ ਹੈਲਥ), ਡਾ. ਸੀ.ਵਰਸ਼ਨੇਆ (ਪ੍ਰੋਫੈਸਰ ਅਤੇ ਮੁੱਖੀ ਵੈਟਰਨਰੀ ਫ਼ਾਰਮਾ ਕੋਲੋਜ਼ੀ ਅਤੇ ਟੋਕਸੀਕੋਲੋਜ਼ੀ), ਡਾ. ਸ਼ਗੁਫ਼ਤਾ ਆਜ਼ਮੀ (ਪ੍ਰੋਫੈਸਰ ਤੇ ਮੁੱਖੀ ਵੈਂਟਰਨਰੀ ਪੈਥੋਲੋਜੀ) ਅਤੇ ਡਾ. ਕਾਬਲ ਸਿੰਘ ਬਰਾੜ (ਸਹਾਇਕ ਪ੍ਰੋਫੈਸਰ ਐਲ.ਐਫ.ਸੀ) ਨਾਮ ਜ਼ਿਕਰਯੋਗ ਹਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …