Tuesday, June 30, 2026

ਇੰਜੀ. ਦਰਸ਼ਨ ਸਿੰਘ ਦੀ ਵਧੀਕ ਨਿਗਰਾਨ ਇੰਜੀਨਿਅਰ ਕਪੂਰਥਲਾ ਨਿਯੁੱਕਤ

ਕਪੂਰਥਲਾ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਇੰਜੀ. ਦਰਸ਼ਨ ਸਿੰਘ ਦੀ ਵਧੀਕ ਨਿਗਰਾਨ ਇੰਜੀਨਿਅਰ, ਸੰਚਾਲਨ ਸ਼ਹਿਰੀ ਮੰਡਲ ਕਪੂਰਥਲਾ ਵਜੋਂ ਨਿਯੁੱਕਤੀ ਕੀਤੀ ਗਈ ਹੈ।ਦਰਸ਼ਨ ਸਿੰਘ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ।
ਅਹੁੱਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਬਿਜਲੀ ਸੇਵਾਵਾਂ ਤੇ ਵਿਸ਼ੇਸ਼ ਕਰਕੇ ਕਿਸਾਨੀ ਨੂੰ ਬਿਜਲੀ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਤਾਪਮਾਨ ਵਧਣ ਅਤੇ ਮਾਨਸੂਨ ਦੀ ਦੇਰੀ ਕਾਰਨ ਬਿਜਲੀ ਦੀ ਮੰਗ ਵਿੱਚ ਹੋਏ ਵੱਡੇ ਵਾਧੇ ਦੇ ਮੱਦੇਨਜ਼ਰ ਬਿਜਲੀ ਦੀ ਵਰਤੋਂ ਸੰਜ਼ਮ ਨਾਲ ਕਰਨ।
                     ਇੰਜੀ. ਦਰਸ਼ਨ ਸਿੰਘ ਨੇ ਪਹਿਲਾਂ ਵਧੀਕ ਨਿਗਰਾਨ ਇੰਜੀਨੀਅਰ, ਵੰਡ, ਪੂਰਬ ਮੰਡਲ ਜਲੰਧਰ ਵਜੋਂ ਸੇਵਾਵਾਂ ਨਿਭਾਈਆਂ ਹਨ।ਉਨ੍ਹਾਂ ਦਾ ਫੋਕਲ ਪੁਆਇੰਟ ਜਲੰਧਰ ‘ਚ ਨਵੇਂ ਉਸਾਰੇ ਗਰਿੱਡ ਵਿਚ ਵਿਸ਼ੇਸ਼ ਯੋਗਦਾਨ ਰਿਹਾ।ਜਿਸ ਨਾਲ ਜਲੰਧਰ ਦੇ ਉਦਯੋਗਾਂ ਨੂੰ ਵੱਡੀ ਰਾਹਤ ਮਿਲੀ ਸੀ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …