Monday, April 6, 2026

ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ‘ਵਾਕਥਨ’ 3 ਜੁਲਾਈ ਨੂੰ

ਸਮੂਹ ਸਬ ਡਵੀਜ਼ਨਾਂ ਵਿੱਚ ਹੋਵੇਗੀ 3 ਕਿਲੋਮੀਟਰ ਦੀ ਦੌੜ

ਕਪੂਰਥਲਾ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ‘ਵਾਕਥਨ’ 3 ਜੁਲਾਈ ਨੂੰ ਕਰਵਾਈ ਜਾ ਰਹੀ ਹੈ, ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਚਾਰਾਂ ਸਬ ਡਿਵੀਜ਼ਨਾਂ ਅੰਦਰ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
                  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ‘ਇਸ ਵਾਕਥਨ ਦਾ ਨਾਅਰਾ ‘ਬਰਨ ਕੈਲੋਰੀਜ਼ ਨਾਟ ਯੂਅਰ ਬੌਡੀ’, ‘ਸੇ ਨੋ ਟੂ ਡਰੱਗਜ਼’ ਹੈ ਅਤੇ ਇਹ ਵਾਕਥਨ ਸੁਲਤਾਨਪੁਰ ਲੋਧੀ, ਕਪੂਰਥਲਾ, ਫਗਵਾੜਾ ਤੇ ਭੁਲੱਥ ਸਬ ਡਵੀਜ਼ਨਾਂ ‘ਚ ਕਰਵਾਈ ਜਾਵੇਗੀ।
                       ਵਾਕਥਨ ਦੀ ਕੁੱਲ ਦੂਰੀ 3 ਕਿਲੋਮੀਟਰ ਹੋਵੇਗੀ।ਉਨ੍ਹਾਂ ਦੱਸਿਆ ਕਿ ਵਾਕਥਨ ਵਿਚ ਨਸ਼ਾ ਛੱਡ ਚੁੱਕੇ ਵਿਅਕਤੀ ਵੀ ਭਾਗ ਲੈਣਗੇ।ਇਸ ਤੋਂ ਇਲਾਵਾ ਡਰੱਗ ਡੀ ਅਡਿਕਸ਼ਨ ਦੇ ਨਸ਼ਾ ਛੁਡਾਊ ਮਾਹਿਰਾਂ ਵਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਭਾਸ਼ਣ ਵੀ ਦਿੱਤਾ ਜਾਵੇਗਾ।
ਕਪੂਰਥਲਾ ਸਬ ਡਵੀਜ਼ਨ ਵਿੱਚ ਵਾਕਥਨ ਸਬੰਧੀ ਅੱਜ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
                   ਕਪੂਰਥਲਾ ਵਿਖੇ ਵਾਕਥਨ ਸਵੇਰੇ 6 ਵਜੇ ਸੈਨਿਕ ਸਕੂਲ ਕਪੂਰਥਲਾ ਤੋਂ ਸ਼ੁਰੂ ਹੋ ਕੇ ਸਰਕਾਰੀ ਕਾਲਜ, ਕਪੂਰਥਲਾ, ਸਿਵਲ ਹਸਪਤਾਲ, ਭਗਤ ਸਿੰਘ ਚੌਂਕ ਕਪੂਰਥਲਾ ਰਾਹੀਂ ਹੋ ਕੇ ਵਾਪਸ ਸੈਨਿਕ ਸਕੂਲ ਕਪੂਰਥਲਾ ਵਿਖੇ ਸਮਾਪਤ ਹੋਵੇਗੀ।
                  ਉਨਾਂ ਕਿਹਾ ਕਿ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਟੀ-ਸ਼ਰਟ, ਕੀ-ਚੇਨ, ਰਿਸਟ ਬੈਂਡ ਅਤੇ ਭਾਗ ਲੈਣ ਸਬੰਧੀ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਡੀ.ਐਸ.ਪੀ ਸੁਰਿੰਦਰ ਸਿੰਘ, ਡਾ. ਸੰਦੀਪ ਭੋਲਾ ਨੋਡਲ ਅਫਸਰ ਡੀ-ਅਡਿਕਸ਼ਨ, ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ, ਨੀਲਮ ਮਹੇ ਤੇ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …