ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਨੇ ਨਗਰ ਕੌਂਸਲ ਦਫਤਰ ਸੁਨਾਮ ਵਿਖੇ ਪਹੁੰਚ ਕੇ, ਲਗਭਗ ਡੇਢ
ਮਹੀਨੇ ਤੋਂ ਚੱਲੀ ਆ ਰਹੀ ਹੜਤਾਲ ਖ਼ਤਮ ਕਰਕੇ ਕੰਮਾਂ ‘ਤੇ ਪਰਤੇ ਸਫਾਈ ਸੇਵਕਾਂ ਦਾ ਸਵਾਗਤ ਅਤੇ ਹੌਂਸਲਾ ਅਫ਼ਜ਼ਾਈ ਕੀਤੀ।ਹਰਮਨਦੇਵ ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮਿੰਦਰਾ ਦੇ ਬਹੁਤ ਧੰਨਵਾਦੀ ਹਨ, ਜਿਹਨਾਂ ਨੇ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਹਨ।ਜਿਸ ਦੇ ਚੱਲਦੇ ਇਹ ਹੜਤਾਲ ਖ਼ਤਮ ਕੀਤੀ ਗਈ ਹੈ।
ਬਾਜਵਾ ਨੇ ਕਿਹਾ ਕਿ ਸਾਡੇ ਇਹਨਾਂ ਸਫਾਈ ਸੇਵਕ ਭਰਾਵਾਂ ਦੀ ਸਹਿਮਤੀ ਸਦਕਾ ਹੀ ਉਨਾਂ ਅਤੇ ਸਮੁੱਚੀ ਟੀਮ ਨੇ ਸੁਨਾਮ ਸ਼ਹਿਰ ਵਿਖੇ ਇਸ ਹੜਤਾਲ ਦੇ ਚੱਲਦੇ ਹੋਏ ਵੀ ਸਫਾਈ ਨੂੰ ਜਾਰੀ ਰੱਖਿਆ ਅਤੇ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਜਿਆਦਾ ਦਿੱਕਤਾਂ ਨਹੀਂ ਆਈਆਂ, ਜਿੰਨੀਆਂ ਪੂਰੇ ਪੰਜਾਬ ਵਿਖੇ ਲੋਕਾਂ ਝੇਲਣੀਆਂ ਪਈਆਂ।
ਇਸ ਮੌਕੇ ਮਨਿੰਦਰ ਪਾਲ ਕਾਰਜ਼ ਸਾਧਕ ਅਫਸਰ ਸੁਨਾਮ, ਨਿਸ਼ਾਨ ਸਿੰਘ ਟੋਨੀ ਪ੍ਰਧਾਨ, ਘਣਸ਼ਾਮ ਕਾਂਸਲ ਪ੍ਰਧਾਨ ਇੰਡਸਟਰੀ ਚੈਂਬਰ ਸੰਗਰੂਰ, ਗੁਰਤੇਗ ਨਿੱਕਾ, ਚਮਕੌਰ ਹਾਂਡਾ, ਆਸ਼ੂ ਗੋਇਲ, ਪ੍ਰੇਮ ਚੰਦ ਧਮਾਕਾ, ਹਰਪਾਲ ਹਾਂਡਾ, ਮਨਪ੍ਰੀਤ ਮਨੀ ਵੜੈਚ, ਬਲਜੀਤ ਸਿੰਘ,ਰਾਜੂ ਨਾਗਰ, ਸਫਾਈ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਅਤੇ ਜਿਲ੍ਹਾ ਚੇਅਰਮੈਨ ਕਿਸ਼ੋਰ ਕੁਮਾਰ ਅਤੇ ਸਮੂਹ ਸਫਾਈ ਸੇਵਕ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media