ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ 6060 ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ 2019 ਵਿੱਚ ਬਦਲੀਆਂ ਕਰਵਾ ਚੁੱਕੇ ਅਧਿਆਪਕਾਂ ਨੂੰ ਤੀਜੇ ਗੇੜ ਦੀਆਂ ਬਦਲੀਆਂ ਵਿੱਚ ਬਦਲੀ ਦਾ ਮੌਕਾ ਦਿੱਤਾ ਜਾਵੇ। ਉਨਾਂ ਦੱਸਿਆ ਕਿ 2019 ਵਿੱਚ ਇਹਨਾਂ ਅਧਿਆਪਕਾਂ ਨੇ ਵਿਭਾਗ ਦੀ ਆਨਲਾਈਨ ਟਰਾਂਸਫਰ ਨੀਤੀ ਤਹਿਤ ਬਦਲੀਆਂ ਕਰਵਾਈਆਂ ਸਨ ਅਤੇ ਹੁਣ ਦੋ ਸਾਲ ਪੂਰੇ ਹੋ ਚੁੱਕੇ ਹਨ। 2019 ਦੇ ਜੁਲਾਈ ਅਗਸਤ ਮਹੀਨੇ ਚ ਬਦਲੀਆਂ ਹੋਈਆਂ ਸਨ ਅਤੇ ਬਾਅਦ ਵਿੱਚ ਵਿਭਾਗ ਨੇ ਬਦਲੀਆਂ ਅਪ੍ਰੈਲ ਤੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਪਹਿਲੇ ਦੋ ਗੇੜਾਂ ‘ਚ ਵਿਭਾਗ ਨੇ ਇਹਨਾਂ ਬਦਲੀਆਂ ਨੂੰ ਇਸ ਲਈ ਨਹੀਂ ਵਿਚਾਰਿਆ ਕਿ ਤੁਹਾਡੀ ਸਟੇਅ ਨੂੰ ਦੋ ਸਾਲ ਤੋਂ ਘੱਟ ਸਮਾਂ ਹੋਇਆ ਹੈ ਅਜੇ ਜਦ ਕਿ ਇਹ ਅਧਿਆਪਕ ਅਪਣੇ ਸਬੰਧਤ ਸਟੇਸ਼ਨਾਂ ‘ਤੇ ਦੋ ਸ਼ੈਸ਼ਨ ਪੂਰੇ ਕਰ ਚੁੱਕੇ ਸੀ। ਬਦਲੀਆਂ ਦੀ ਨੀਤੀ ਚ `ਬਦਲੀਆਂ ਕਰਨ ਦੇ ਮਹੀਨੇ ਵਿਭਾਗ ਨੇ ਬਦਲੇ ਹਨ, ਪਰ ਖਾਮਿਆਜ਼ਾ ਇਹਨਾਂ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ।ਨਵ-ਨਿਯੁੱਕਤ ਅਧਿਆਪਕ, ਜੋ ਬਾਰਡਰ ਏਰੀਏ ਵਿੱਚ ਕੰਮ ਕਰ ਰਹੇ ਉਹ 2019 ਵਿੱਚ ਉਨ੍ਹਾਂ ਦੇ ਪਿਤਰੀ ਜਿਲਿਆਂ ਵਿੱਚ ਕੋਈ ਸਟੇਸ਼ਨ ਖਾਲੀ ਨਾ ਹੋਣ ਕਾਰਨ ਬਦਲੀ ਹੋਣ ਉਪਰੰਤ ਵੀ ਘਰਾਂ ਤੋਂ ਬਹੁਤ ਦੂਰ ਬੈਠੇ ਹਨ।ਹੁਣ ਤਾਂ ਉਨ੍ਹਾਂ ਦੇ ਦੋ ਸਾਲ ਵੀ ਪੂਰੇ ਹੋ ਚੁੱਕੇ ਹਨ।
ਇਹਨਾਂ ਜਥੇਬੰਦੀਆਂ ਦੇ ਆਗੂਆਂ ਬਲਵੀਰ ਲੌਂਗੋਵਾਲ, ਹਰਭਗਵਾਨ ਗੁਰਨੇ, ਸ਼ਬੀਰ ਤੇ ਕਰਮਜੀਤ ਸਿੰਘ ਬਮਾਲ ਨੇ ਕਿਹਾ ਕਿ ਇਹਨਾਂ ਪੀੜਤ ਅਧਿਆਪਕਾਂ ਦੀ ਬਦਲੀਆਂ ਨੂੰ ਹਰ ਹਾਲਤ ‘ਚ ਸਿੱਖਿਆ ਮੰਤਰੀ ਤੀਜੇ ਗੇੜ ਵਿਚ ਵਿਚਾਰ ਕਰੇ ਨਹੀਂ ਤਾਂ ਆਉਣ ਵਾਲ਼ੇ ਦਿਨਾਂ ਇਸ ਮੁੱਦੇ ‘ਤੇ ਵੀ ਜਥੇਬੰਦੀਆਂ ਨੂੰ ਸਿੱਖਿਆ ਮੰਤਰੀ ਵਿਰੁੱਧ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …