Sunday, December 22, 2024

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਮਰਾਲਾ ’ਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ

ਵਿਰੋਧ ਪ੍ਰਦਰਸ਼ਨ ‘ਚ ਲੋਕ ਗਾਇਕ ਜੱਸ ਬਾਜਵਾ ਨੇ ਵਿਸ਼ੇਸ਼ ਤੌਰ ‘ਤੇ ਕੀਤੀ ਸ਼ਮੂਲੀਅਤ

ਸਮਰਾਲਾ, 10 ਜੁਲਾਈ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਵਧ ਰਹੀਆਂ ਤੇਲ ਦੀਆਂ ਕੀਮਤਾਂ, ਗੈਸ ਅਤੇ ਬਿਜਲੀ ਦੇ ਲੱਗ ਰਹੇ ਕੱਟਾਂ ਖਿਲਾਫ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਯੂਨੀਅਨਾਂ ਵਲੋਂ ਸੜਕਾਂ ਕਿਨਾਰੇ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
              ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਸੁਖਜਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਚੰਡੀਗੜ੍ਹ-ਲੁਧਿਆਣਾ ਮੇਨ ਹਾਈਵੇ ਤੇ ਪਿੰਡ ਦਿਆਲਪੁਰਾ ਦੇ ਪੁਲ ਹੇਠਾਂ ਸੜਕ ਕਿਨਾਰੇ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਕਿਸਾਨ ਆਪਣੇ ਨਾਲ ਟਰੈਕਟਰ ਅਤੇ ਗੈਸ ਦੇ ਖਾਲੀ ਸਿਲੰਡਰ ਨਾਲ ਲੈ ਕੇ ਆਏ ਅਤੇ ਸੜਕ ਕਿਨਾਰੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।ਬੁਲਾਰਿਆਂ ਜਿਨ੍ਹਾਂ ਵਿੱਚ ਤੇਜਿੰਦਰ ਸਿੰਘ ਰਾਜੇਵਾਲ, ਦਰਸ਼ਨ ਸਿੰਘ ਬੌਂਦਲੀ, ਗਇਕ ਜੱਸ ਬਾਜਵਾ ਲੋਕ ਗਾਇਕ, ਗੁਰਪ੍ਰੀਤ ਸਿੰਘ ਊਰਨਾ, ਹਰਦੀਪ ਸਿੰਘ ਕੰਗ ਭਰਥਲਾ, ਕੁਲਵੀਰ ਸਿੰਘ ਮੁਸ਼ਕਾਬਾਦ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਅਤੇ ਹੁਣ ਦਿੱਲੀ ਦੀਆਂ ਬਹੂਰਾਂ ‘ਤੇ ਬੈਠੇ ਕਿਸਾਨਾਂ ਨਾਲ ਕੋਈ ਗੱਲਬਾਤ ਨਾ ਕਰਕੇ ਪੂਰੀ ਦੁਨੀਆਂ ਵਿੱਚ ਵਿਰੋਧ ਅਤੇ ਦੇਸ਼ ਦੇ ਅੰਨ ਦਾਤੇ ਨਾਲ ਧੱਕਾ ਕਰਕੇ ਪੂਰੀ ਦੁਨੀਆਂ ਤੋਂ ਸਰਾਪ ਲੈ ਲਿਆ ਹੈ।ਪਰ ਮੋਦੀ ਨੂੰ ਇਹ ਨਹੀਂ ਪਤਾ ਕਿ ਕਿਸਾਨ ਹੁਣ ਆਪਣੇ ਸਿਰਾਂ ਕੱਫਣ ਬੰਨ੍ਹ ਕੇ ਨਿਕਲੇ ਹਨ ਅਤੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਮੁੜਨਗੇ।ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਦਿਨ ਪ੍ਰਤੀ ਦਿਨ ਮਹਿੰਗਾਈ ਅਮਰਵੇਲ ਦੀ ਤਰ੍ਹਾਂ ਵਧਾਈ ਜਾ ਰਹੀ ਹੈ, ਪੈਟਰੋਲ ਅਤੇ ਡੀਜ਼ਲ ਜੋ ਆਮ ਲੋਕਾਂ ਦੀ ਮੁੱਢਲੀ ਲੋੜ ਹਨ, ਇੰਨੇ ਜਿਆਦਾ ਮਹਿੰਗੇ ਕਰ ਦਿੱਤੇ ਹਨ, ਜਿਸ ਨੇ ਆਮ ਲੋਕਾਂ ਦੇ ਲੱਕ ਤੋੜ ਦਿੱਤੇ ਹਨ।ਇਸੇ ਤਰ੍ਹਾਂ ਘਰੇਲੂ ਗੇਸ ਦੇ ਭਾਅ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਗੈਸ ਉਤੇ ਜੋ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਕੇਵਲ ਨਾਂ ਦੀ ਹੀ ਸਬਸਿਡੀ ਹੈ।ਇਸ ਤੋਂ ਇਲਾਵਾ ਪੰਜਾਬ ਅੰਦਰ ਝੋਨੇ ਦੀ ਫਸਲ ਜੋ ਮੁੱਖ ਫਸਲ ਹੈ, ਅੱਜ ਪੰਜਾਬ ਦੀ ਕਾਂਗਰਸ ਸਰਕਾਰ ਦੀ ਨਲਾਇਕੀ ਕਾਰਨ ਬਿਜਲੀ ਨਾ ਆਉਣ ਕਰਕੇ ਸੁੱਕ ਰਹੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਅੰਦਰ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਛੇੜਿਆ ਜਾਵੇਗਾ।
                     ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਖੀਰਨੀਆਂ ਜ਼ਿਲ੍ਹਾ ਮੀਤ ਪ੍ਰਧਾਨ, ਬਿਕਰ ਸਿੰਘ ਕੋਟਲਾ ਸਮਸ਼ਪੁਰ, ਬੇਅੰਤ ਸਿੰਘ ਕੋਟਲਾ, ਚੈਨੀ ਬਾਲਿਓ, ਨਰਿੰਦਰ ਸਿੰਘ ਦਿਆਲਪੁਰਾ, ਅਵਤਾਰ ਸਿੰਘ ਟੱਪਰੀਆਂ, ਗੁਰਪ੍ਰੀਤ ਸਿੰਘ ਸਰਪੰਚ ਟੱਪਰੀਆਂ, ਗੁਰਜੀਤ ਸਿੰਘ ਕੰਗ, ਕੁਲਦੀਪ ਸਿੰਘ ਢੀਂਡਸਾ, ਦਰਸ਼ਨ ਸਿੰਘ ਪੰਚ ਬੌਂਦਲੀ, ਕੁਲਦੀਪ ਸਿੰਘ ਘਰਖਣਾ, ਰਣਧੀਰ ਸਿੰਘ ਘੋਲਾ ਬੌਂਦਲੀ, ਮੁਖਤਿਆਰ ਸਿੰਘ ਸਰਵਰਪੁਰ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਸਰਵਰਪੁਰ ਆਦਿ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਸਨ।12 ਵਜੇ ਰੋਸ ਪ੍ਰਦਰਸ਼ਨ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਆਪੋ ਆਪਣੇ ਵਾਹਨਾਂ ਦੇ 10 ਮਿੰਟ ਹਾਰਨ ਵਜਾ ਕੇ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਦਾ ਉਪਰਾਲਾ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …