Sunday, December 22, 2024

ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੇਂਦਰ ਦੀ ਅੜੀ ਦੌਰਾਨ ਕਿਸਾਨ ਅੰਦੋਲਨ ਦੀ ਭੇਟ ਚੜ੍ਹਿਆ ਇੱਕ ਹੋਰ ਸੰਤ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਨ ਲਈ ਅੜੀ ਹੋਈ ਹੈ।ਇਸ ਦੇ ਚਲਦਿਆਂ ਇਕ ਹੋਰ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ ਡੇਰਾ ਚਮਰੰਗ ਰੋਡ ਕਿਸਾਨ ਅੰਦੋਲਨ ਦੀ ਭੇਟ ਚੜ੍ਹ ਗਿਆ ਹੈ।ਇਸ ਮੰਦਭਾਗੀ ਘਟਨਾ ਨਾਲ ਸੰਤ ਸਮਾਜ ਅਤੇ ਸਿੱਖ ਸੰਗਤਾਂ ’ਚ ਸ਼ੋਕ ਦੀ ਲਹਿਰ ਹੈ।
                     ਬਾਬਾ ਜਸਪਾਲ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨੇੜੇ ਸ਼ਮਸ਼ਾਨ ਘਾਟ ਵਿਖੇ ਅੰਗੀਠੇ ਨੂੰ ਉਨ੍ਹਾਂ ਦੀ ਇਕਲੌਤੀ ਧੀ ਬੀਬਾ ਵਿਪਨਦੀਪ ਕੌਰ ਨੇ ਅਗਨੀ ਦਿਖਾਈ। ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ.ਟੀ ਰੋਡ ਮਾਨਾਵਾਲਾ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਨਿਰੰਤਰ ਚਲਾਏ ਜਾ ਰਹੇ ਸਹਿਜ ਪਾਠਾਂ ਦੀ ਲੜੀ ਸਮਾਗਮ ਦੇ ਪ੍ਰਮੁੱਖ ਸੰਚਾਲਕ ਸਨ।ਸਹਿਜ ਪਾਠ ਲੜੀ ਸਮਾਗਮ ਦੇ ਸਹਿ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਬਾਬਾ ਜਸਪਾਲ ਸਿੰਘ ਜੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਵਲੋਂ ਰਖਵਾਏ ਗਏ 11-12 ਵੇਂ ਸਹਿਜ ਪਾਠਾਂ ਦੀ ਆਰੰਭਤਾ ਉਪਰੰਤ ਵਾਪਸ ਮੁੜ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਕਾਰ ਨੂੰ ਇੱਕ ਬਾਸ ਨੇ ਟੱਕਰ ਮਾਰ ਦਿੱਤੀ।ਉਸ ਵਕਤ ਉਹ ਇਕੱਲੇ ਸਨ ਅਤੇ ਖ਼ੁੱਦ ਕਾਰ ਚਲਾ ਰਹੇ ਸਨ। ਹਾਦਸੇ ਉਪਰੰਤ ਉਨ੍ਹਾਂ ਨੂੰ ਗੁਰੂ ਰਾਮਦਾਸ ਹਸਪਤਾਲ ਵਲ਼ਾ ਵਿਖੇ ਲਿਜਾਇਆ ਗਿਆ, ਜਿੱਥੇ ਜਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਹ ਗੁਰੂ ਚਰਨਾਂ ਵਿੱਚ ਜਾ ਬਿਰਾਜ਼ੇ ।53 ਵਰ੍ਹਿਆਂ ਦੇ ਬਾਬਾ ਜਸਪਾਲ ਸਿੰਘ ਨੇ ਸ਼ਾਮ 6 ਵਜੇ ਆਖ਼ਰੀ ਸਾਹ ਲਿਆ।ਬਾਬਾ ਜਸਪਾਲ ਸਿੰਘ ਜੀ ਕਿਸਾਨ ਸੰਘਰਸ਼ ਪ੍ਰਤੀ ਤਨ ਮਨ ਅਤੇ ਧੰਨ ਨਾਲ ਸਮਰਪਿਤ ਸਨ।ਉਨ੍ਹਾਂ ਤੋਂ ਕਿਸਾਨੀ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਸੀ, ਕਿਸਾਨਾਂ ਦਾ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਪਰੇਸ਼ਾਨ ਹੋਣਾ ਉਨਾਂ ਨੂੰ ਬਹੁਤ ਦੁੱਖੀ ਕਰਨ ਵਾਲਾ ਰਿਹਾ। ਉਨ੍ਹਾਂ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਅਤੇ ਦੂਜਿਆਂ ’ਚ ਵੀ ਇਸ ਪ੍ਰਤੀ ਉਤਸ਼ਾਹ ਪੈਦਾ ਕਰਦੇ ਰਹੇ।ਬਾਬਾ ਜਸਪਾਲ ਸਿੰਘ ਦੇ ਵਿਛੋੜੇ ਨਾਲ ਕਿਸਾਨ ਸੰਘਰਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਦੀ ਕੁਰਬਾਨੀ ਦੇਸ਼ ਯਾਦ ਰੱਖੇਗਾ ਅਤੇ ਇਹ ਬਲੀਦਾਨ ਵਿਅਰਥ ਨਹੀਂ ਜਾਏਗਾ।ਬਾਬਾ ਜਸਪਾਲ ਸਿੰਘ ਜੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 20 ਜੁਲਾਈ ਦਿਨ ਮੰਗਲਵਾਰ ਨੂੰ ਗੁ: ਬਾਬਾ ਚਰਨ ਸਿੰਘ ਡੇਰਾ ਚਮਰੰਗ ਰੋਡ ਵਿਖੇ ਹੋਵੇਗੀ।
                     ਬਾਬਾ ਜਸਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸੰਤ ਬਾਬਾ ਸੁਰਜੀਤ ਸਿੰਘ ਡੇਰਾ ਬਾਬਾ ਸ਼ਾਮ ਸਿੰਘ ਆਟਾ ਮੰਡੀ, ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਵੱਲੋਂ ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਦਲ ਬਾਬਾ ਬਿਧੀਚੰਦ ਵਲੋਂ ਭਾਈ ਸਤਨਾਮ ਸਿੰਘ ਅਕਾਲੀ, ਭਾਈ ਇਕਬਾਲ ਸਿੰਘ ਤੁੰਗ, ਭਾਈ ਭੁਪਿੰਦਰ ਸਿੰਘ ਗਦਲੀ, ਦਿਲਬਾਗ ਸਿੰਘ ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਮੰਗਲ ਸਿੰਘ ਕਿਸਾਨ ਸੰਘਰਸ਼ ਕਮੇਟੀ, ਸਾਬਕਾ ਡਾਇਰੈਕਟਰ ਖੇਤੀਬਾੜੀ ਨਾਜ਼ਰ ਸਿੰਘ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਬਲਕਾਰ ਸਿੰਘ, ਰਜਵਿੰਦਰ ਸਿੰਘ, ਬਾਬਾ ਛਮਾ, ਦਲਜੀਤ ਸਿੰਘ ਬਿੱਟੂ, ਮੁਖਵਿੰਦਰ ਗੁਰਭੇਜ ਸਿੰਘ, ਅਜੀਤ ਸਿੰਘ ਸੈਕਟਰੀ, ਮਨਦੀਪ ਸਿੰਘ ਨਵਾਂਕੋਟ, ਲਖਵਿੰਦਰ ਸਿੰਘ ਸੈਕਟਰੀ, ਦਿਲਬਾਗ ਸਿੰਘ, ਕਰਤਾਰ ਸਿੰਘ, ਸੁਖਰਾਮ ਸਿੰਘ ਲੁਹਾਰਕਾ, ਦਵਿੰਦਰ ਸਿੰਘ ਕਿਸਾਨ ਸੰਘਰਸ਼ ਕਮੇਟੀ, ਪਰਮਜੀਤ ਸਿੰਘ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …