ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਸਨਅਤਕਾਰ ਇਨ੍ਹੀ ਦਿਨੀ ਦੋਹਰੀ ਮਾਰ ਝੱਲ ਰਹੇ ਹਨ।ਇੱਕ ਪਾਸੇ ਮਹਿੰਗੀ ਬਿਜ਼ਲੀ ਅਤੇ ਦੂਜੇ ਪਾਸੇ ਬਿਜਲੀ ਦੀ ਉਪਲੱਬਧਤਾ ਨਾ ਹੋਣ ਕਾਰਨ ਸਨਅਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ।ਪੰਜਾਬ ਵਿੱਚ ਇੱਕ ਜੂਨ ਤੋਂ ਨਵਾਂ ਟੈਰਿਫ ਪਲਾਨ ਲਾਗੂ ਹੋ ਚੁੱਕਾ ਹੈ।ਜਿਸ ਵਿੱਚ ਉਦਯੋਗਪਤੀਆਂ ਨੂੰ ਕੋਈ ਰਾਹਤ ਨਹੀੰ ਹੈ।ਪਿਛਲੇ ਦੋ ਸਾਲਾਂ ਤੋ ਕਰੋਨਾ ਕਾਰਨ ਮੰਦੇ ਦੀ ਮਾਰ ਝੱਲ ਰਹੀ ਇੰਡਸਟਰੀ ਲਗਾਤਾਰ ਉਪਰ ਥੱਲੇ ਜਾ ਰਹੀ ਹੈ।ਲੋਕਡਾਊਨ ਕਾਰਨ ਪ੍ਰਭਾਵਿਤ ਹੋਏ ਐਮ.ਐਸ.ਐਮ.ਈ ਸੈਕਟਰ ਨੂੰ ਸਰਕਾਰ ਤੋਂ ਬਹੁਤ ਉਮੀਦ ਹੈ।
ਅੰਮ੍ਰਿਤਸਰ ਸਥਿਤ ਅਲਫ਼ਾ ਕਾਪਰ ਦੀ ਡਿਪਟੀ ਜਨਰਲ ਮੈਨੇਜਰ ਪੌਲੋਮੀ ਰੇ ਨੇ ਕਿਹਾ ਕਿ ਪਹਿਲਾਂ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਐਮ.ਐਸ.ਐਮ.ਈ ਸੈਕਟਰ ‘ਤੇ ਲੋਕਡਾਉਨ ਦਾ ਅਸਰ ਪਿਆ ਹੈ ਅਤੇ ਨਾਲ ਹੀ ਬਿਜਲੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਉਦਯੋਗਾਂ ‘ਤੇ ਭਾਰੀ ਮਾਰ ਪਈ ਹੈ।ਜਿਆਦਾਤਰ ਐਮ.ਐਸ.ਐਮ.ਈ ਉਦਯੋਗ ਰਿਹਾਇਸ਼ੀ ਖੇਤਰਾਂ ਵਿੱਚ ਚੱਲ ਰਹੇ ਹਨ ਅਤੇ ਘਰੇਲੂ ਬਿਜਲੀ ਦਾ ਉਪਯੋਗ ਕਰਦੇ ਹਨ।ਜੇਕਰ ਉਦਯੋਗਿਕ ਅਤੇ ਕਮਰਸ਼ੀਅਲ ਬਿਜਲੀ ਖੱਪਤਕਾਰਾਂ ਨੂੰ ਰਿਆਇਤ ਮਿਲਦੀ ਹੈ ਤਾਂ ਛੋਟੇ ਅਤੇ ਦਰਮਿਆਨੇ ਉਦਯੋਗ ਰਿਹਾਇਸ਼ੀ ਇਲਾਕੇ ਤੋਂ ਬਹਾਰ ਨਿਕਲ ਸਕਣਗੇ।ਜਿਸ ਨਾਲ ਨਾ ਕੇਵਲ ਰਿਹਾਇਸ਼ੀ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਜਾਵੇਗਾ, ਸਗੋਂ ਉਦਯੋਗਾਂ ਦਾ ਵੀ ਵਿਕਾਸ ਹੋਵੇਗਾ।ਸ਼ਹਿਰ ਵਿੱਚ ਬਹੁਤ ਥਾਵਾਂ ਅਜਿਹੀਆਂ ਹਨ।ਜਿਨਾਂ ਨੂੰ ਯੋਜਨਾ ਅਨੁਸਾਰ ਇੰਡਸਟਰੀਅਲ ਹੱਬ ਦੇ ਰੂਪ ਵਿੱਚ ਵਸਾਇਆ ਜਾ ਸਕਦਾ ਹੈ।ਪੁਰਾਣੇ ਫੋਕਲ ਪੁਆਇੰਟ ਇਸ ਦੇ ਉਦਾਹਰਣ ਹਨ।
ਐਸੋਚੈਮ ਪੰਜਾਬ ਡਿਵੈਲਮੈੰਟ ਕੌਸ਼ਲ ਦੇ ਚੇਅਰਮੈਨ ਕੁਲਵਿਨ ਸੀਹਰਾ ਨੇ ਕਿਹਾ ਕਿ ਪੰਜਾਬ ਵਿੱਚਲਾ ਬਿਜਲੀ ਸੰਕਟ ਛੇਤੀ ਹੱਲ ਹੋਣਾ ਚਾਹੀਦਾ ਹੈ।ਪੰਜਾਬ ਸਰਕਾਰ ਨੂੰ ਕੇਂਦਰ ਤੋਂ ਆਉਣ ਵਾਲੀਆਂ ਲਾਈਨਾਂ ਦੀ ਸਮੱਰਥਾ ਵਧਾਉਣੀ ਚਾਹੀਦੀ ਹੈ।ਬਿਜਲੀ ਕਟੌਤੀ ਤੋਂ ਪਹਿਲਾਂ ਸਰਕਾਰ ਨੋਟਿਸ ਦੇਣਾ ਲਾਜ਼ਮੀ ਕਰੇ।ਪੰਜਾਬ ਵਿੱਚ ਬਿਜਲੀ ਉਤਪਾਨ ਇਕਾਈਆਂ ਦੇ ਨਾਲ-ਨਾਲ ਡਿਸਕਾਮ ਨੂੰ ਉਤਪਾਦਨ ਅਤੇ ਵੰਡ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ।ਐਸੋਚੈਮ ਦੇ ਸੈਕਟਰੀ ਦੀਪਕ ਸੂਦ ਨੇ ਕਿਹਾ ਕਿ ਸਰਕਾਰ ਨੂੰ ਇਸ ਸੰਕਟ ਦੇ ਵਕਤੀ ਹੱਲ ਕਰਨ ਤੋਂ ਇਲਾਵਾ ਬਿਜਲੀ ਸੁਧਾਰਾਂ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …