Monday, December 23, 2024

ਫ਼ੌਜਦਾਰੀ ਕੇਸਾਂ ਦੀ ਆਧੁਨਿਕ ਢੰਗ ਨਾਲ ਜਾਂਚ ਕਰਨ ਲਈ ਜ਼ਿਲ੍ਹਾ ਪੁਲਿਸ ਨੂੰ ਮਿਲੀ ਮੋਬਾਇਲ ਫੋਰੈਂਸਿਕ ਵੈਨ

ਨਵਾਂਸ਼ਹਿਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਵੱਲੋਂ ਫ਼ੌਜਦਾਰੀ ਕੇਸਾਂ ਦੀ ਆਧੁਨਿਕ ਅਤੇ ਵਿਗਿਆਨਕ ਢੰਗ ਨਾਲ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਵਧੇਰੇ ਸੁਵਿਧਾਵਾਂ ਉਪਲਬੱਧ ਕਰਵਾਉਣ ਦੀ ਦਿਸ਼ਾ ਵਿਚ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਇਕ ਆਧੁਨਿਕ ਮੋਬਾਇਲ ਫੋਰੈਂਸਿਕ ਵੈਨ ਮੁਹੱਈਆ ਹੋਈ ਹੈ।ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਇਹ ਆਧੁਨਿਕ ਮੋਬਾਇਲ ਫੋਰੈਂਸਿਕ ਵੈਨ ਫ਼ੋਜ਼ਦਾਰੀ ਕੇਸਾਂ ਦੀ ਘਟਨਾ ਸਥਾਨ ’ਤੇ ਜਾ ਕੇ ਜਾਂਚ ਕਰਨ ਲਈ ਮੈਡੀਕਲ ਕਿੱਟ, ਡਿਟੈਕਸ਼ਨ ਕਿੱਟ ਅਤੇ ਹੋਰ ਆਧੁਨਿਕ ਜਾਂਚ ਸਾਜ਼ੋ-ਸਾਮਾਨ ਅਤੇ ਸੁਵਿਧਾਵਾਂ ਨਾਲ ਲੈਸ ਹੈ।ਉਨ੍ਹਾਂ ਕਿਹਾ ਕਿ ਇਹ ਵੈਨ ਜ਼ਿਲ੍ਹਾ ਪੁਲਿਸ ਨੂੰ ਘਟਨਾ ਸਥਾਨ ਤੇ ਜਾ ਕੇ ਹਰ ਤਰ੍ਹਾਂ ਦੇ ਕੇਸਾਂ ਵਿੱਚ ਸਬੂਤ ਇਕੱਠੇ ਕਰਨ ਵਿਚ ਮਦਦ ਕਰੇਗੀ, ਜਿਸ ਨਾਲ ਦੋਸ਼ੀਆਂ ਦੀ ਪਹਿਚਾਣ ਅਤੇ ਜਾਂਚ ਦੇ ਕੰਮਾਂ ਵਿਚ ਹੋਰ ਵੀ ਨਿਪੁੰਨਤਾ ਵਿੱਚ ਮਦਦ ਮਿਲੇਗੀ।
                   ਇਸ ਮੌਕੇ ਐਸ.ਪੀ (ਜਾਂਚ) ਵਜੀਰ ਸਿੰਘ ਖਹਿਰਾ, ਡੀ.ਐਸ.ਪੀ (ਸਥਾਨਕ) ਨਵਨੀਤ ਕੌਰ ਗਿੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …