Friday, May 30, 2025
Breaking News

ਜਿਲ੍ਹਾ ਪੁਲਿਸ ਵੱਲੋਂ ਸ਼ਿਕਾਇਤ ਨਿਵਾਰਨ ਜਾਗਰੂਕਤਾ ਕੈਂਪ ਦੋਰਾਨ 325 ਸ਼ਿਕਾਇਤਾਂ ਦਾ ਨਿਪਟਾਰਾ – ਐਸ.ਐਸ.ਪੀ

ਪਠਾਨਕੋਟ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਐਸ.ਐਸ.ਪੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਪਿਛਲੇ ਦਿਨੀਂ 28 ਜੂਨ 2021 ਨੂੰ ਰਜਨੀਸ਼ ਸਿੰਘ ਪੁੱਤਰ ਬਿਸ਼ਨ ਸਿੰਘ ਨਿਵਾਸੀ ਠਾਕੁਰਪੁਰ ਥਾਣਾ ਸਦਰ ਪਠਾਨਕੋਟ ਦੇ ਬਿਆਨ ਦੇ ਅਧਾਰ ‘ਤੇ ਕੀਮਤੀ ਪੁੱਤਰ ਅਜੀਤ ਰਾਜ, ਸ਼ਿਵ ਕੁਮਾਰ ਪੁੱਤਰ ਕੀਰਤੀ ਕੁਮਾਰ ਨਿਵਾਸੀ ਸਾਹ ਕਲੋਨੀ ਪਠਾਨਕੋਟ, ਜੀਵਨ ਸਰੀਨ ਉਰਫ ਸੋਨੂੰ ਪੁੱਤਰ ਯਸ਼ਪਾਲ ਸਰੀਨ ਨਿਵਾਸੀ ਚਨੋਰ ਥਾਣਾ ਇੰਦੋਰਾ ਜਿਲ੍ਹਾ ਕਾਂਗੜ੍ਹਾ (ਹਿਮਾਚਲ ਪ੍ਰਦੇਸ਼) ਅਤੇ 2/3 ਹੋਰ ਅਣਪਛਾਤੇ ਲੋਕਾਂ ‘ਤੇ ਮਾਮਲਾ ਧਾਰਾ 302,34 ਆਈ.ਪੀ.ਸੀ ਅਧੀਨ ਦਰਜ਼ ਕੀਤਾ ਗਿਆ ਸੀ।
                    ਉਨਾਂ ਦੱਸਿਆ ਕਿ 27 ਜੂਨ 2021 ਨੂੰ ਕਰੀਬ ਸ਼ਾਮ ਦੇ 8.15 ਦਾ ਸਮਾਂ ਸੀ ਜਿਸ ਸਮੇਂ ਰਿਆਲਟੀ ਪੁਆਇੰਟ ਸਿਊਟੀ ਤਰਫ ਨਰੋਟ ਜੈਮਲ ਸਿੰਘ ਵਿਖੇ ਦੋ ਟਰੱਕਾਂ ਵਿੱਚ ਐਕਸੀਡੈਂਟ ਹੋ ਗਿਆ।ਜਿਸ ਵਿੱਚ ਇੱਕ ਟਰੱਕ ਦਾ ਮਾਲਕ ਕੀਮਤੀ ਲਾਲ ਅਤੇ ਦੂਸਰਾ ਟਰੱਕ ਦਾ ਮਾਲਕ ਸੁਖਜੀਤ ਸਿੰਘ ਨਿਵਾਸੀ ਭੱਟੀਵਾਲ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਸੀ ਦੂਸਰੇ ਟਰੱਕ ਦੇ ਮਾਲਕ ਸੁਖਜੀਤ ਸਿੰਘ ਨੇ ਅਪਣੇ ਦੋਸਤ ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਨੂੰ ਫੋਨ ਕਰਕੇ ਮੋਕੇ ‘ਤੇ ਜਾਣ ਲਈ ਕਿਹਾ।ਜਿਥੇ ਕੀਮਤੀ ਲਾਲ ਆਦਿ ਵੱਲੋਂ ਕੁੱਟ ਮਾਰ ਕਰਨ ‘ਤੇ ਰਜਿੰਦਰ ਸਿੰਘ ਦੀ ਮੋਕੇ ਤੇ ਮੋਤ ਹੋ ਗਈ।
                   ਉਨ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਵੱਲੋਂ ਉਪਰੋਕਤ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਜਿਸ ਵਿੱਚ ਐਸ.ਪੀ (ਇੰਨਵੈਸਟੀਗੇਸ਼ਨ), ਏ.ਐਸ.ਪੀ (ਦਿਹਾਤੀ), ਡੀ.ਐਸ.ਪੀ (ਡੀ),ਇੰਚਾਰਜ਼ ਆਈ.ਏ ਅਤੇ ਮੁੱਖ ਅਫਸ਼ਰ ਥਾਣਾ ਨਰੋਟ ਜੈਮਲ ਸਿੰਘ ਸ਼ਾਮਲ ਸਨ।ਇਸ ਟੀਮ ਵੱਲੋਂ ਦੋਸ਼ੀਆਂ ਦੀ ਭਾਲ ਵਿੱਚ ਕਈ ਸਟੇਟਾਂ ਵਿੱਚ ਰੇਡ ਕੀਤੀ ਅਤੇ ਕੀਮਤੀ ਪੁੱਤਰ ਅਜੀਤ ਰਾਜ, ਸਿਵ ਕੁਮਾਰ ਪੁੱਤਰ ਕੀਰਤੀ ਕੁਮਾਰ, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਗ੍ਰਿਫਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਕੋਲੋਂ ਵਾਰਦਾਤ ਦੇ ਸਮੇਂ ਵਰਤੀ ਜਾਣ ਵਾਲੀ ਕਾਰ ਕੇ.ਆਈ.ਏ ਸੈਲਟੋਸ਼ ਵੀ ਬਰਾਮਦ ਕਰ ਲਈ ਗਈ ਹੈ।ਉਨ੍ਹਾਂ ਕਿਹਾ ਕਿ ਅੱਜ ਗ੍ਰਿਫਤਾਰ ਕੀਤੇ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।
                  ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਕੁੱਝ ਦਿਨ੍ਹਾਂ ਤੋਂ ਜਿਲ੍ਹਾ ਪਠਾਨਕੋਟ ਵਿਖੇ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਕਿਹਾ ਹੈ ਕਿ ਅਗਰ ਕੋਈ ਸ਼ਿਕਾਇਤ ਦੇਣੀ ਚਾਹੁੰਦਾ ਹੈ ਤਾਂ ਉਹ ਵਿਅਕਤੀ ਇਹ ਸ਼ਿਕਾਇਤ ਨਜ਼ਦੀਕ ਦੇ ਕਿਸੇ ਪੁਲਿਸ ਥਾਣੇ ਵਿੱਚ ਜਾਂ ਸਾਂਝ ਕੇਂਦਰ ਵਿੱਚ ਵੀ ਦੇ ਸਕਦਾ ਹੈ ਜੋ ਖੁਦ-ਬ-ਖੁਦ ਉਨ੍ਹਾਂ ਕੋਲ ਪਹੁੰਚ ਜਾਵੇਗੀ।
              ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਵਿਸ਼ੇਸ਼ ਸ਼ਿਕਾਇਤ ਨਿਵਾਰਨ ਜਾਗਰੂਕਤਾਂ ਕੈਂਪ ਲਗਾਏ ਗਏ ਹਨ।ਇਨ੍ਹਾਂ ਕੈਂਪਾਂ ਦੋਰਾਨ ਲੋਕਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਵਿੱਚੋਂ ਕਰੀਬ 325 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ 41 ਜੋੜਿਆਂ ਦੇ ਮਾਮਲਿਆਂ ਦਾ ਨਿਪਟਾਰਾ ਕਰਕੇ ਉਨ੍ਹਾਂ ਦੇ ਘਰਾਂ ‘ਚ ਵਸਾਇਆ ਗਿਆ ਹੈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …