Monday, July 14, 2025
Breaking News

ਏਟਕ ਅਤੇ ਸੀਟੂ ਵੱਲੋਂ ਸਾਂਝੇ ਤੌਰ ‘ਤੇ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਟਰੇਡ ਯੂਨੀਅਨਾਂ, ਅਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਡਿਫੈਂਸ ਮੁਲਾਜਮਾਂ ਦੇ ਸਾਂਝੇ ਅੰਦੋਲਨ ਦੇ ਹੱਕ ਵਿੱਚ ਅੱਜ ਦੇਸ਼ ਵਿਆਪੀ ਰੋਸ ਦਿਵਸ ਦਾ ਸੱਦਾ ਦਿੱਤਾ ਗਿਆ ਸੀ। ਅੰਮ੍ਰਿਤਸਰ ਵਿਖੇ ਏਟਕ ਅਤੇ ਸੀਟੂ ਵੱਲੋਂ ਸਾਂਝੇ ਤੌਰ ‘ਤੇ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ।
ਕਾ. ਅਮਰਜੀਤ ਸਿੰਘ ਆਸਲ, ਕਾ. ਨਰਿੰਦਰਪਾਲ ਚਮਿਆਰੀ, ਕਾ. ਦਸਵਿੰਦਰ ਕੌਰ, ਕਾ. ਮੋਹਨ ਲਾਲ, ਕਾ. ਜੀਤ ਰਾਜ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ।ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਡਿਫੈਂਸ ਮਹਿਕਮੇ ਦੇ ਅਧੀਨ ਕੰਮ ਕਰਦੀਆਂ 41 ਫੈਕਟਰੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਰਕਾਰੀ ਫੈਕਟਰੀ ਨੂੰ ਵੇਚ ਕੇ ਇਹਨਾਂ ਫੈਕਟਰੀਆਂ ਵਿੱਚ ਕੰਮ ਕਰਦੇ 76000 ਮੁਲਾਜਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਤਬਾਅ ਕਰ ਦਿੱਤਾ ਹੈ ਅਤੇ ਨਾਲ ਹੀ ਦੇਸ਼ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ।ਮੁਲਾਜਮਾਂ ਦੇ ਰੋਸ ਪ੍ਰਗਟਾਵੇ ਉਪਰ ਵੀ ਪਾਬੰਧੀ ਲਗਾ ਦਿੱਤੀ ਗਈ ਹੈ।ਹੜਤਾਲ ਕਰਨ ਦੇ ਹੱਕ ਉਪਰ ਪਾਬੰਦੀ ਲਗਾ ਕੇ ਕੈਦ ਅਤੇ ਜੁਰਮਾਨੇ ਦਾ ਕਾਨੂੰਨ ਪਾਸ ਕਰ ਦਿੱਤਾ ਗਿਆ, ਜੋ ਕਿ ਸ਼ਰੇਆਮ ਮੁਲਾਜਮਾਂ ਦੇ ਹੜਤਾਲ ਕਰਨ ਅਤੇ ਰੋਸ ਪ੍ਰਗਟਾਵੇ ਦੇ ਬੁਨਿਆਦੀ ਹੱਕ ਉਪਰ ਸਿੱਧਾ ਹਮਲਾ ਅਤੇ ਗੈਰ ਸੰਵਿਧਾਨਿਕ ਹੈ।ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਡੀਫੈਂਸ ਮੁਲਾਜ਼ਮਾਂ ਦੇ ਹੱਕ ਵਿੱਚ ਸਾਰੇ ਦੇਸ਼ ਦੀ ਮਜ਼ਦੂਰ ਜਮਾਤ ਇਕਮੁੱਠ ਹੈ।
                  ਬੁਲਾਰਿਆਂ ਨੇ ਮੰਗ ਕੀਤੀ ਕਿ ਡਿਫੈਂਸ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਤੌਰ ‘ਤੇ ਮੰਨੀਆਂ ਜਾਣ ਅਤੇ ਸਰਕਾਰੀ ਡਿਫੈਂਸ ਫੈਕਟਰੀਆਂ ਨੂੰ ਨਿੱਜੀ ਕਾਰਪੋਰੇਟ ਨੂੰ ਵੇਚਣ ਦੇ ਫੈਸਲੇ ਰੱਦ ਕੀਤੇ ਜਾਣ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …