
ਛੇਹਰਟਾ, 8 ਨਵੰਬਰ (ਕੁਲਦੀਪ ਸਿੰਘ ਨੋਬਲ) – ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 744ਵਾਂ ਆਗਮਨ ਦਿਵਸ 30 ਨਵੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ।ਇਹ ਫੈਸਲਾ ਨਾਮਦੇਵ ਨਾਮ ਲੇਵਾ ਟਾਂਕ-ਕਸ਼ੱਤਰੀ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਕਾਰਜਕਾਰਣੀ ਵਲੋਂ ਛੇਹਰਟਾ ਵਿਖੇ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਿਆਨੀ ਗੁਰਦੀਪ ਸਿੰਘ ਕੰਬੋਜ ਹੂਰਾਂ ਨੇ ਦੱਸਿਆਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਸਥਿਤ ਤੇਗ ਬਹਾਦੁਰ ਨਗਰ ਵਿਖੇ ਗੁਰਦੁਆਰਾ ਸਾਹਿਬ ਵਿਚ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ। ਉਪਰੰਤ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਬੁੱਧੀਜੀਵੀ ਬਾਬਾ ਨਾਮਦੇਵ ਜੀ ਦੇ ਜੀਵਨ ਬਾਰੇ ਚੲਨਣਾ ਪਾਉਣਗੇ।ਐਸੋਸੀਏਸ਼ਨ ਵਲੋਂ ਆਈਆਂ ਹੋਈਆਂ ਧਾਰਮਿਕ ਤੇ ਬੁੱਧੀਜੀਵੀ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸ਼੍ਰੌਮਣੀ ਕਮੇਟੀ ਦੇ ਸਹਿਯੋਗ ਸਦਕਾ ਧਾਰਮਿਕ ਲਿਟਰੇਚਰ ਦੇ ਸਟਾਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਪ੍ਰੋਗਰਾਮ ਦੋਰਾਨ ਗਤਕਾ ਪਾਰਟੀਆਂ ਵੀ ਆਪਣੀ ਵਿਰਾਸਤੀ ਕਲਾ ਦਾ ਜੋਹਰ ਵਿਖਾਉਣਗੀਆਂ।ਇਸ ਮੋਕੇ ਪਿਆਰਾ ਸਿੰਘ ਪੁਰਬਾ, ਨਿਰਮਲ ਸਿੰਘ ਪੁੰਨ, ਸਤਿੰਦਰ ਸਿੰਘ ਰਤਨ, ਲਖਬੀਰ ਸਿੰਘ ਵੱਟੂ, ਕੰਵਲਜੀਤ ਸਿੰਘ ਕੰਬੋਜ, ਨੱਥਾ ਸਿੰਘ ਕੰਬੋਜ, ਡਾਕਟਰ ਸੰਤੋਖ ਸਿੰਘ ਕੰਬੋਜ, ਰੁਪਿੰਦਰ ਸਿੰਘ ਧਾਮੀ, ਜਗਜੀਤ ਸਿੰਘ ਰਤਨ, ਪਲਵਿੰਦਰ ਸਿੰਘ ਧੂੰਦਾ ਆਦਿ ਹਾਜਰ ਸਨ।ਇਸ ਮੋਕੇ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media