
ਬਠਿੰਡਾ, ਤਲਵੰਡੀ ਸਾਬੋ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਸਹਿਪਾਠ ਕਿਰਿਆਵਾਂ ਵੱਲ ਵੀ ਨਿਰੰਤਰ ਤਤਪਰ ਹੈ। ਬੀਤੇ ਦਿਨੀਂ ਯੂਨੀਵਰਸਿਟੀ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆਂਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਰਾਇਲ ਮਕੈਨੀਕਲ ਕਲੱਬ ਨੇ ਆਪਣੀ 10ਵੀਂ ਵਰ੍ਹੇਗੰਢ ਮਨਾਈ। ਇਸ ਦੌਰਾਨ ਇਕ ਤਕਨੀਕੀ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਸੇਠੀ ਨੇ ਦੱਸਿਆ ਕਿ ਇਸ ਕਲੱਬ ਦੀ ਸਥਾਪਨਾ 2014 ਵਿਚ ਮਕੈਨੀਕਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਵਿਚ ਤਕਨੀਕੀ ਗੁਣਾਂ ਦਾ ਨਿਖਾਰ ਲਿਆਉਣ ਲਈ ਕੀਤੀ ਗਈ ਸੀ। ਇਸ ਵਰ੍ਹੇਗੰਢ ਸਮਾਗਮ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਸਤੀਸ਼ ਗੋਸਵਾਮੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ।
ਮਕੈਨੀਕਲ ਵਿਭਾਗ ਦੇ ਮੁਖੀ ਪ੍ਰੋ. ਕੇਵਲ ਸਿੰਘ ਖੋਖਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਕਨੀਕੀ ਪੜਾਅ ਵਿਚ ਵਿਦਿਆਰਥੀਆਂ ਨੇ ਤਕਨੀਕੀ ਪਰਚੇ ਪੜ੍ਹੇ ਅਤੇ ਉਨ੍ਹਾਂ ਦਾ ਪ੍ਰਸਤੁਤੀਕਰਨ ਕੀਤਾ ਜਿਨ੍ਹਾਂ ਵਿਚ ਆਟੋਮੋਬਾਇਲ ਦੇ ਚਲੰਤ ਮਾਮਲੇ, ਹਾਈਬਰਿਡ ਏਅਰ ਕਾਰਾਂ, ਸੋਲਰ ਪਾਵਰ ਅਪਲਾਇੰਸ ਅਤੇ ਟੈਕਨੀਕਲ ਇਨੋਵੇਸ਼ਨ ਮੁੱਖ ਸਨ। ਪੇਪਰ ਪ੍ਰਸਤੁਤੀਕਰਨ ਵਿਚ ਰਵੀ ਰੰਜਨ, ਅਭਿਸ਼ੇਕ ਕੁਮਾਰ ਅਤੇ ਪਰਮਾਨੰਦ ਤਿਆਗੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਕੁਇਜ਼ ਮੁਕਾਬਲਿਆਂ ਵਿਚ ਕਸ਼ੀਤਿਜ ਗਰਗ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਇਸ ਤਕਨੀਕੀ ਪੜਾਅ ਤੋਂ ਬਿਨਾਂ ਵਿਦਿਆਰਥੀਆਂ ਨੇ ਸੱਭਿਆਚਾਰ ਦੀ ਝਲਕ ਦਿਖਾਉਂਦੀਆਂ ਕਈ ਵੰਨਗੀਆਂ ਪੇਸ਼ ਕੀਤੀਆਂ, ਜਿਨ੍ਹਾਂ ਨੇ ਸਰੋਤਿਆਂ ਨੂੰ ਲੰਬਾ ਸਮਾਂ ਇਸ ਪ੍ਰੋਗਰਾਮ ਵਿਚ ਬੰਨ੍ਹ ਕੇ ਰੱਖਿਆ। ਮੁੱਖ ਮਹਿਮਾਨ ਵਜੋਂ ਬੋਲਦਿਆਂ ਰਜਿਸਟਰਾਰ ਸਤੀਸ਼ ਗੋਸਵਾਮੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿ ਚੰਗੇ ਇਨਸਾਨ ਵਾਲੇ ਗੁਣਾਂ ਦੇ ਧਾਰਨੀ ਹੋਣ ਦੀ ਵੀ ਅਪੀਲ ਕੀਤੀ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਪ੍ਰਿੰਸੀਪਲ ਡਾ. ਅਸ਼ਵਨੀ ਸੇਠੀ ਅਤੇ ਪ੍ਰੋਗਰਾਮ ਸੰਚਾਲਕ ਪ੍ਰੋ. ਸੰਦੀਪ ਸਿੰਘ ਅਤੇ ਪ੍ਰੋ. ਜਗਸੀਰ ਸਿੰਘ ਦੀ ਵਧੀਆ ਪ੍ਰੋਗਰਾਮ ਆਯੋਜਨ ਸਬੰਧੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਵਿਚ ਵਾਧਾ ਕਰਦੇ ਹਨ।
ਮੈਨੇਜਿੰਗ ਡਾਇਰੈਕਟਰ ਸਿੱਧੂ ਨੇ ਰਾਇਲ ਮਕੈਨੀਕਲ ਕਲੱਬ ਨਾਲ ਸਬੰਧਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹ ਕਿ ਅਜਿਹੇ ਤਕਨੀਕੀ ਮੇਲੇ ਵਿਦਿਆਰਥੀ ਵਰਗ ਨੂੰ ਵਧੀਆ ਤਕਨੀਕੀ ਆਧਾਰ ਮੁਹੱਈਆ ਕਰਵਾਉਂਦੇ ਹਨ ਅਤੇ ਇਨ੍ਹਾਂ ਵਿਚਲੀਆਂ ਗਤੀਵਿਧੀਆਂ ਭਾਗ ਲੈਣ ਵਾਲਿਆਂ ਦੇ ਨਾਲ-ਨਾਲ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰੋਤਸ਼ਾਹਿਤ ਕਰਦੀਆਂ ਹਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media