Saturday, April 20, 2024

ਆਰਟ ਗੈਲਰੀ ਵਿਖੇ ਉਤਸ਼ਾਹ ਨਾਲ ਮਨਾਇਆ ਸਾਵਣ ਦਾ ਤਿਓਹਾਰ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਤਕਰੀਬਨ 5 ਮਹੀਨਿਆਂ ਬਾਅਦ ਸਥਾਨਕ ਆਰਟ ਗੈਲਰੀ ਵਿਖੇ ਉਸ ਸਮੇਂ ਰੌਣਕਾਂ ਪਰਤੀਆਂ, ਜਦ ਉਥੇ ਸਾਵਣ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸੰਸਥਾ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ‘ਆਇਆ ਸਾਵਣ ਝੂਮ ਕੇ’ ਤਹਿਤ ਔਰਤਾਂ ਨੇ ਗਿੱਧਾ ਪਾ ਕੇ ਧਮਾਲਾਂ ਪਾਈਆਂ ਅਤੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਪੀਂਘਾਂ ਝੂਟੀਆਂ।
                    ਡਾ. ਅਰਵਿੰਦਰ ਚਮਕ ਨੇ ਕਿਹਾ ਕਿ ਇਹ ਆਰਟ ਗੈਲਰੀ ਲਈ ਖੁਸ਼ੀ ਦੀ ਗੱਲ ਹੈ।ਪ੍ਰਫਰੋਮਿੰਗ ਆਰਟ ਦੇ ਸੈਕਟਰੀ ਸ੍ਰੀਮਤੀ ਤਜਿੰਦਰ ਕੌਰ ਛੀਨਾ ਪ੍ਰੋਗਰਾਮ ਦੇ ਕਨਵੀਨਰ ਸਨ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਦੀ ਸਰਾਹਣਾ ਕੀਤੀ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਸੰਸਥਾ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਡਾ. ਜੀ.ਐਸ ਗਰੋਵਰ ਤੋਂ ਇਲਾਵਾ ਕਲਾਕਾਰ, ਅਹੁੱਦੇਦਾਰ, ਮੈਂਬਰ ਅਤੇ ਸ਼ਹਿਰੀ ਹਾਜ਼ਰ ਸਨ।
ਇਸੇ ਦੌਰਾਨ ਆਰਟ ਗੈਲਰੀ ਵਿਖੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪ੍ਰਿੰਟ ਮੇਕਰ ਗੁਰਦੀਪ ਸਿੰਘ ਵਲੋਂ ਤਿਆਰ ਕੀਤੀ ‘ਜਰਨੀ ਹੈਲ ਟੂ ਹੈਵਨ’ ਨਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਵਿੱਚ ਉਨਾਂ ਨੇ ਤਿੰਨ ਪੇਂਟਿੰਗਾਂ, ਪੰਜ ਡਰਾਇੰਗਾਂ ਅਤੇ ਇਕ ਸੈਂਟਰ ਇਨਸੂਲੇਸ਼ਨ ਸਮੇਤ ਕੁੱਲ 9 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ।ਪ੍ਰਦਰਸ਼ਨੀ ਦਾ ਉਦਘਾਟਨ ਤਰਨ ਤਾਰਨ ਦੇ ਡਿਪਟੀ ਡੀ.ਓ ਪਰਮਜੀਤ ਸਿੰਘ ਨੇ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …