ਸਮਰਾਲਾ, 13 ਅਗਸਤ (ਇੰਦਰਜੀਤ ਸਿੰਘ ਕੰਗ) – ਜ਼ਿਲ੍ਹਾ ਲੁਧਿਆਣਾ ਦੇ ਡਾ. ਪ੍ਰੇਮਪ੍ਰੀਤ ਸਿੰਘ ਪ੍ਰਧਾਨ ਖੇਤੀਬਾੜੀ ਸਬ-ਇੰਸਪੈਕਟਰ ਯੂਨੀਅਨ ਦੀ ਅਗਵਾਈ ਹੇਠ
ਸਮੂਹ ਖੇਤੀਬਾੜੀ ਸਬ-ਇੰਸਪੈਕਟਰਾਂ ਵਲੋਂ ਆਪਣੀ ਪੇਅ-ਪੈਰਿਟੀ ਦੀ ਬਹਾਲੀ ਲਈ ਰੋਸ ਧਰਨਾ ਅੱਜ ਚੌਥੇੇ ਦਿਨ ਵੀ ਜਾਰੀ ਰਿਹਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਚਮਕੌਰ ਸਿੰਘ ਸਮਰਾਲਾ ਸਬ ਇੰਸਪੈਕਟਰ ਨੇ ਦੱਸਿਆ ਕਿ ਮਹਿਕਮੇ ਦੁਆਰਾ ਖੇਤੀਬਾੜੀ ਸਬ-ਇੰਸਪੈਕਟਰ ਤੋਂ ਖੇਤੀਬਾੜੀ ਵਿਸਥਾਰ ਅਫਸਰ ਲਈ ਕੀਤੀ ਜਾਣ ਵਾਲੀ ਡਿਪਾਰਟਮੈਂਟਲ ਪ੍ਰੋਮੋਸ਼ਨ ਕਮੇਟੀ ਦੀ ਮੀਟਿੰਗ ਦੀ ਮੰਗ ਕੀਤੀ ਅਤੇ ਲਗਭਗ ਦੋ ਸਾਲ ਪਹਿਲਾਂ ਤਰੱਕੀ ਲਈ ਭੇਜੇ ਗਏ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਦੇ ਹੋਏ ਇਹ ਬਣਦੀ ਤਰੱਕੀ ਕੀਤੀ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੀਆਂ ਲਗਭਗ ਸਾਰੀਆਂ ਸਕੀਮਾਂ/ਸਬਸਿਡੀਆਂ ਆਦਿ ਨੂੰ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਖੇਤੀਬਾੜੀ ਮਹਿਕਮੇੇ ਦਾ ਮੁੱਢਲਾ ਕਾਮਾ ਅੱਜ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਬੜੀ ਹੀ ਨਾਮੋਸ਼ੀ ਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੈ।ਪਹਿਲਾਂ 5ਵੇਂ ਪੇਅ-ਕਮਿਸ਼ਨ ਵਿੱਚ ਵੀ ਵੈਟਰਨਰੀ ਇੰਸਪੈਕਟਰਾਂ ਤੋਂ ਘੱਟ ਤਨਖਾਹ ਦਿੱਤੀ ਗਈ ਅਤੇ ਹੁਣ 6ਵੇਂ ਪੇ-ਕਮਿਸ਼ਨ ਵਿੱਚ ਵੀ ਉਨ੍ਹਾਂ ਨੂੰ ਕੁੱਝ ਨਹੀ ਦਿੱਤਾ ਗਿਆ।ਜਦੋਂ ਕਿ ਖੇਤੀਬਾੜੀ ਸਬ-ਇੰਸਪੈਕਟਰ ਦੇ ਕੇਡਰ ਤੋਂ ਉਪਰ ਸਾਰੀਆ ਕੈਟਾਗਰੀਆਂ ਜਿਵੇਂ ਕੇ ਖੇਤੀਬਾੜੀ ਵਿਕਾਸ ਅਫਸਰ ਦੀ ਤਨਖਾਹ ਸਕੇਲ ਵੈਟਰਨਰੀ ਵਿਭਾਗ ਦੇ ਵੈਟਰਨਰੀ ਅਫਸਰ ਦੇ ਬਰਾਬਰ ਹੈ।ਖੇਤੀਬਾੜੀ ਸਬ-ਇੰਸਪੈਕਟਰ ਦੀ ਯੋਗਤਾ ਵੈਟਰਨਰੀ ਇੰਸਪੈਕਟਰ ਦੇ ਬਰਾਬਰ ਹੋਣ ਦੇ ਬਾਵਜ਼ੂਦ ਵੀ ਸਾਡੀ ਪੇਅ-ਪੈਰਿਟੀ ਬਰਾਬਰ ਨਹੀ ਰੱਖੀ ਗਈ।ਉਹਨਾਂ ਨੇੇ ਆਪਣੇ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਜ਼ਾਇਜ਼ ਮੰਗਾਂ ਮੰਨੀਆਂ ਜਾਣ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੀਆਂ ਗਤੀਵਿਧੀਆਂ ਅਤੇ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰ ਸਕਣ।
ਧਰਨੇ ਵਿੱਚ ਯੂਨੀਅਨ ਦੇ ਮੈਂਬਰ ਰਜਿੰਦਰ ਸਿੰਘ, ਤੇਜਿੰਦਰ ਸਿੰਘ, ਅਮਨਦੀਪ ਸਿੰਘ ਮੋਹੀ, ਅਮਨਦੀਪ ਸਿੰਘ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਤਰੁਣ ਗੁਪਤਾ, ਜਸਕੀਰਤ ਸਿੰਘ, ਰਮਨ ਚੋਪੜਾ, ਬਲਵੰਂਤ ਸਿੰਘ, ਸੁਖਮਿੰਦਰ ਸਿੰਘ, ਮੈਡਮ ਸਵਾਤੀ ਅਤੇ ਗੁਰਮੀਤ ਧਾਲੀਵਾਲ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media