ਨਵਾਂਸ਼ਹਿਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਕਾਫੀ ਲੰਬੇ ਸਮੇਂ ਤੋਂ ਖਾਲੀ ਲੈਕਚਰਾਰ ਅਤੇ
ਮਾਸਟਰ ਦੀਆਂ ਅਸਾਮੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਦੇ ਉਦਮ ਸਦਕਾ ਪੰਜਾਬ ਸਰਕਾਰ ਵੱਲੋਂ ਬਦਲੀ ਦੌਰਾਨ ਭਰ ਦਿੱਤੀਆਂ ਗਈਆਂ ਹਨ।ਇਨ੍ਹਾਂ ਵਿੱਚ ਦੋ ਲੈਕਚਰਾਰਾਂ ਸਰਬਜੀਤ ਕੌਰ ਪੰਜਾਬੀ ਅਤੇ ਸੁਖਜੀਤ ਕੌਰ ਅੰਗਰੇਜ਼ੀ ਤੋਂ ਇਲਾਵਾ ਪੂਜਾ ਸ਼ਰਮਾ ਨੇ ਅੰਗਰੇਜ਼ੀ ਮਿਸਟ੍ਰੈਸ ਅਤੇ ਹਰਜਿੰਦਰ ਸਿੰਘ ਨੇ ਕੰਪਿਊਟਰ ਫੈਕਲਟੀ ਵਜੋਂ ਸਕੂਲ ਵਿੱਚ ਜੁਆਇੰਨ ਕੀਤਾ ਹੈ।
ਲੈਕਚਰਾਰ-ਕਮ-ਅਦਾਕਾਰ ਸੁਰਜੀਤ ਮਝੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਤਰ ਦੀਆਂ ਇਹ ਅਸਾਮੀਆਂ ਕਾਫੀ ਦੇਰ ਤੋਂ ਨਾ ਭਰਨ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਕਾਫੀ ਦਿੱਕਤ ਪੇਸ਼ ਆ ਰਹੀ ਸੀ।ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਪੰਚ ਸੁਰਿੰਦਰ ਪਾਲ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਇਸ ਸਬੰਧੀ ਕਿਹਾ ਕਿ ਇਨ੍ਹਾਂ ਅਤਿ-ਜਰੂਰੀ ਮਹੱਤਵਪੂਰਨ ਅਸਾਮੀਆਂ ਦਾ ਭਰੇ ਜਾਣਾ ਇਲਾਕੇ ਅਤੇ ਸਕੂਲ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ।ਜਿਸ ਨਾਲ ਬੱਚਿਆਂ ਦਾ ਭਵਿੱਖ ਰੋਸ਼ਨ ਹੋਵੇਗਾ।
ਇਸ ਮੌਕੇ ਲੈਕਚਰਾਰ ਬਲਬੀਰ ਸਿੰਘ ਭੁੱਲਰ, ਨਰਿੰਦਰ ਪਾਲ, ਜੋਧਪਾਲ ਮਝੂਰ, ਮੀਨੂੰ ਜੋਸ਼ੀ, ਕਰਮਜੀਤ ਕੌਰ, ਮਮਤਾ ਰਾਣੀ, ਸੁਨੰਦਾ ਰਾਣੀ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਬੀਰ ਕੌਰ ਅਤੇ ਹੈਡਮਾਸਟਰ ਨੀਲਮ ਰਾਣੀ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media