ਸੰਗਰੂਰ, 14 ਅਗਸਤ (ਜਗਸੀਰ ਲੌਂਗੋਵਾਲ) – ਕਸਬੇ ਵਿਖੇ ਵਾਰਡ ਨੰਬਰ 13 ਦੇ ਪਟਵਾਰਖਾਨੇ ਕੋਲ ਟੁੱਟੀ ਹੋਈ ਸੜਕ ਨੂੰ ਜਲਦ ਹੀ ਨਵਾਂ ਬਣਵਾਇਆ ਜਾਵੇਗਾ
ਅਤੇ ਇਸ ਸੰਬੰਧੀ ਨਗਰ ਕੌਂਸਲ ਲੌਂਗੋਵਾਲ ਵਲੋਂ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ।ਇ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਮਾਰਕੀਟ ਕਮੇਟੀ ਚੀਮਾ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਵਿਜੈ ਕੁਮਾਰ ਗੋਇਲ ਨੇ ਸਾਂਝੇ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਅਤੇ ਸੂਬਾ ਕਾਂਗਰਸ ਸਕੱਤਰ ਹਰਮਨਦੇਵ ਬਾਜਵਾ ਦੀ ਅਗਵਾਈ ਹੇਠ ਪੂਰੇ ਹਲਕੇ ਦੇ ਨਾਲ-ਨਾਲ ਕਸਬਾ ਲੌਂਗੋਵਾਲ ਵਿਖੇ ਵੀ ਜੰਗੀ ਪੱਧਰ ‘ਤੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ ਅਤੇ ਜਲਦ ਹੀ ਲੌਂਗੋਵਾਲ ਦੇ ਵਿਕਾਸ ਲਈ ਹੋਰ ਵੱਡੀਆਂ ਗਰਾਂਟਾਂ ਨਗਰ ਕੌਂਸਲ ਨੂੰ ਮਿਲ ਰਹੀਆਂ ਹਨ।
ਉਨ੍ਹਾਂ ਪਿਛਲੇ ਦਿਨੀਂ ਪ੍ਰਕਾਸ਼ਿਤ ਹੋਈ ਖਬਰ ਦਾ ਖੰਡਨ ਕਰਦਿਆਂ ਕਿ ਇਸ ਖ਼ਬਰ ਵਿੱਚ ਵਾਰਡ ਨੰਬਰ 13 ਤੋਂ ਕੌਂਸਲਰ ਸ੍ਰੀਮਤੀ ਰੀਨਾ ਰਾਣੀ ਲਿਖਿਆ ਗਿਆ ਹੈ, ਜਦਕਿ ਉਹ ਵਾਰਡ ਨੰਬਰ 7 ਤੋਂ ਐਮ.ਸੀ ਹਨ ਅਤੇ ਵਾਰਡ ਨੰਬਰ 13 ਤੋਂ ਕਾਂਗਰਸ ਦੇ ਸਿਟੀ ਪ੍ਰਧਾਨ ਵਿਜੇੈ ਗੋਇਲ ਦੀ ਧਰਮ ਪਤਨੀ ਮੈਡਮ ਰੀਤੂ ਗੋਇਲ ਮੌਜ਼ੂਦਾ ਨਗਰ ਕੌਂਸਲ ਪ੍ਰਧਾਨ ਨੁਮਾਇੰਦਗੀ ਕਰ ਰਹੇ ਹਨ।ਦੋਵਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਵਾਰਡ ਨੰਬਰ 13 ਦੇ ਵਾਸੀਆਂ ਨੂੰ ਆ ਰਹੀ ਇਸ ਮੁਸ਼ਕਲ ਦਾ ਉਨਾਂ ਨੂੰ ਪਤਾ ਹੈ, ਜਿਸ ਨੂੰ ਜਲਦ ਤੋਂ ਜਲਦ ਹੱਲ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media