Friday, May 22, 2026

ਜਿਲ੍ਹੇ ਦੇ 14597 ਬੇਜ਼ਮੀਨੇ ਕਿਸਾਨਾਂ ਨੂੰ ਮਿਲੇਗੀ 26.99 ਕਰੋੜ ਰੁਪੈ ਦੀ ਕਰਜ਼ ਰਾਹਤ

ਡਿਪਟੀ ਕਮਿਸ਼ਨਰ ਨੇ ਲਾਭਪਾਤਰੀਆਂ ਨੂੰ ਵੰਡੇ ਕਰਜ਼ਾ ਰਾਹਤ ਸਰਟੀਫਿਕੇਟ

ਕਪੂਰਥਲਾ, 23 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਹਿਕਾਰੀ ਸਭਾਵਾਂ ਦਾ ਕਰਜ਼ ਮੁਆਫ ਕਰਨ ਦੀ ਯੋਜਨਾ ਦੀ ਕਪੂਰਥਲਾ ਜਿਲ੍ਹੇ ਵਿੱਚ ਸ਼ੁਰੂਆਤ ਹੋ ਗਈ ਹੈ।ਇਸ ਯੋਜਨਾ ਤਹਿਤ ਜਿਲ੍ਹੇ ਦੇ 14597 ਕਿਸਾਨਾਂ ਨੂੰ 26.99 ਕਰੋੜ ਰੁਪੈ ਦੀ ਕਰਜ਼ ਰਾਹਤ ਦਿੱਤੀ ਜਾਵੇਗੀ।
             ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ, ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕੱਲ੍ਹਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਪੜ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਸ਼ਿਰਕਤ ਕੀਤੀ।
               ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਜਿਲ੍ਹੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ।
             ਜਿਲ੍ਹੇ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਅੰਦਰ 2823 ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ 5.33 ਕਰੋੜ, ਭੁਲੱਥ ਦੇ 4018 ਕਿਸਾਨਾਂ ਨੂੰ 7.16 ਕਰੋੜ, ਸੁਲਤਾਨਪੁਰ ਲੋਧੀ ਦੇ 5884 ਕਿਸਾਨਾਂ ਨੂੰ 10.65 ਕਰੋੜ, ਫਗਵਾੜਾ ਦੇ 1872 ਕਿਸਾਨਾਂ ਨੂੰ 3.85 ਕਰੋੜ ਰੁਪੈ ਦੀ ਕਰਜ਼ ਰਾਹਤ ਦਿੱਤੀ ਗਈ ਹੈ।
ਕਰਜ਼ਾ ਰਾਹਤ ਪ੍ਰਾਪਤ ਕਰਨ ਵਾਲੇ ਕ੍ਰਿਪਾਲ ਸਿੰਘ ਜਿਸ ਦਾ 38875 ਰੁਪੈ ਦਾ ਕਰਜ਼ ਮੁਆਫ ਹੋਇਆ ਹੈ, ਨੇ ਕਿਹਾ ਕਿ ਕਿਸੇ ਵੀ ਸਰਕਾਰ ਵਲੋਂ ਪਹਿਲੀ ਵਾਰ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜ੍ਹੀ ਹੈ।ਮਨੋਹਰ ਸਿੰਘ ਪੁੱਤਰ ਆਤਮਾ ਸਿੰਘ ਨੇ 23478 ਰੁਪੈ ਦਾ ਕਰਜ਼ਾ ਮੁਆਫ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
            ਇਸ ਮੌਕੇ ਸੁੱਖਾ ਸਿੰਘ ਡਿਪਟੀ ਰਜਿਸਟਰਾਰ, ਹਰਜਿੰਦਰ ਸਿੰਘ ਸੰਧੂ ਪ੍ਰਬੰਧਕੀ ਨਿਰਦੇਸ਼ਕ, ਗੁਲਜ਼ਾਰ ਸਿੰਘ ਡੀ.ਐਮ, ਨੀਰਜ਼ ਕੁਮਾਰ ਡੀ.ਡੀ.ਪੀ.ਓ, ਬਲਜਿੰਦਰ ਸਿੰਘ ਏ.ਆਰ ਸੁਲਤਾਨਪੁਰ ਲੋਧੀ, ਹਰਪ੍ਰੀਤ ਕੁਮਾਰ ਏ.ਆਰ ਕਪੂਰਥਲਾ, ਸੀਮਾ ਰਾਣੀ ਏ.ਆਰ ਫਗਵਾੜਾ ਤੋਂ ਇਲਾਵਾ ਲਾਭਪਾਤਰੀ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …