ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਕਲਚਰਲ ਕਲੱਬ ਲੌਂਗੋਵਾਲ ਵਲੋਂ ਅਮਰ
ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 36ਵੀਂ ਬਰਸੀ ਨੂੰ ਸਮਰਪਿਤ ਆਨਲਾਈਨ ਸੈਮੀਨਾਰ ਕਮ ਸੰਪੋਜ਼ੀਅਮ ਕਰਵਾਇਆ ਗਿਆ।ਜਿਸਦਾ ਵਿਸ਼ਾ ਕਰੋਨਾ ਮਹਾਮਾਰੀ ਦੌਰਾਨ ਆਉਣ ਵਾਲੀਆਂ ਔਕੜਾਂ ਸੀ।ਆਲ ਇੰਡੀਆ ਇੰਸਟੀਚਿਊਟ ਮੈਡੀਕਲ ਐਂਡ ਸਾਇੰਸ ਦੇ ਮਸ਼ਹੂਰ ਡਾਕਟਰ ਮਧੁਰ ਵਰਮਾ ਅਤੇ ਡਾ. ਸਓਮਆ ਸਵਰੂਪ ਸਾਹੂ ਨੇ ਕੋਵਿਡ ਦੀ ਵੈਕਸੀਨ ਬਾਰੇ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਆਨਲਾਈਨ ਜੁੜੇ ਵਿਅਕਤੀਆਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਸੈਮੀਨਾਰ ਵਿੱਚ ਡਾ. ਦਲਬੀਰ ਸਿੰਘ ਹਿਸਾਰ, ਡਾ. ਗੁਰਚਰਨ ਸਿੰਘ ਕੁਰਕਸ਼ੇਤਰ, ਡਾ. ਸੰਦੀਪ ਰਾਣਾ ਏਮਜ ਰਿਸ਼ੀਕੇਸ਼, ਡਾ. ਆਸਿਮ ਸ਼ਰਮਾ ਲੌਂਗੋਵਾਲ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਾਹੂਵਾਲਾ ਸਿਰਸਾ, ਗੁਰਪ੍ਰੀਤ ਸਿੰਘ ਸਿੱਧੂ ਸਿਰਸਾ, ਹਰਦੇਵ ਸਿੰਘ, ਹਰਦੀਪ ਖਹਿਰਾ ਆਦਿ ਨੇ ਭਾਗ ਲਿਆ।ਪ੍ਰੋਗਰਾਮ ਦੌਰਾਨ ਡਾ. ਅਸ਼ੀਸ ਸ਼ਰਮਾ ਨੇ ਮਹਿਮਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਡਾ. ਹਰਵਿੰਦਰ ਸਿੰਘ ਸਰਾਉ ਨੇ ਸੈਮੀਨਾਰ ਦਾ ਸੰਚਾਲਨ ਕੀਤਾ।ਅਖੀਰ ਵਿੱਚ ਕਲੱਬ ਦੇ ਸਕੱਤਰ ਗੁਰਵਿੰਦਰ ਸਿੰਘ ਲੌਂਗੋਵਾਲ ਅਤੇ ਡਾ. ਪਰਮੇਸ਼ ਕੁਮਾਰ ਪ੍ਰਧਾਨ ਕੁਰਕਸ਼ੇਤਰ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਕਲੱਬ ਦੇ ਫੇਸ਼ਬੁੱਕ ਪੇਜ਼ ‘ਤੇ ਵੀ ਸੁਣਿਆ ਜਾ ਸਕਦਾ ਹੈ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media