Saturday, May 2, 2026

ਪੁਲਿਸ ਹਿਰਾਸਤ ਵਿੱਚ ਸਰਕਾਰੀ ਹਸਪਤਾਲ ਦਾਖਿਲ ਅਖੌਤੀ ਪੱਤਰਕਾਰ ਦੀ ਚੱਲ ਰਹੀ ਗੁੰਡਾਗਰਦੀ

ਹਸਪਤਾਲ ਚੋਂ 2 ਦਿਨ ਪਹਿਲਾਂ ਛੁੱਟੀ ਦੇ ਦਿੱਤੀ ਹੈ – ਸੀਨੀਅਰ ਮੈਡੀਕਲ ਅਫਸਰ

PPN02111411

ਜੰਡਿਆਲਾ ਗੁਰੂ, 10 ਨਵੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੀ ਸ਼ਾਮ 6 ਅਕਤੂਬਰ ਨੂੰ ਇਕ ਅਖੋਤੀ ਪੱਤਰਕਾਰ ਵਲੋਂ ਸ਼ਰਾਬੀ ਹਾਲਤ ਵਿਚ ਆਪਣੀ ਗੁਆਂਢਣ ਲੜਕੀ ਦੇ ਕਪੜੇ ਪਾੜ ਕੇ ਉਸ ਦੇ ਘਰ ਭੰਨ ਤੋੜ ਕੀਤੀ ਗਈ ਸੀ। ਜਿਸ ਦੇ ਤਹਿਤ ਉਸ ਵਿਰੁੱਧ ਥਾਣਾ ਜੰਡਿਆਲਾ ਗੁਰੂ ਵਿਚ ਪਰਚਾ ਨੰਬਰ 325 ਧਾਰਾ 452, 354, 23,24 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।ਪੀੜਤ ਲੜਕੀ ਦੇ ਘਰ ਕਵਰੇਜ ਕਰਨ ਲਈ ਗਏ ਪੱਤਰਕਾਰਾਂ ਦੀ ਟੀਮ ਵਿਚ ਸ਼ਾਮਿਲ ਵਰਿੰਦਰ ਸਿੰਘ ਮਲਹੋਤਰਾ ਨੂੰ ਇਸ ਸ਼ਰਾਬੀ ਅਖੋਤੀ ਪੱਤਰਕਾਰ ਵਲੋਂ ਗਾਲੀ ਗਲੋਚ ਕਰਕੇ ਸਿੱਖ ਧਰਮ ਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਸੀ ਅਤੇ ਧਮਕੀ ਦਿੱਤੀ ਸੀ ਕਿ ਮੈਂ ਤੇਰੇ ਉੱਪਰ ਝੂਠਾ ਪਰਚਾ ਕਰਵਾ ਦਿਆਂਗਾ ਅਗਰ ਤੂੰ ਮੇਰੀ ਖਬਰ ਲਗਾਈ।
‘ਕਲ੍ਹ ਸ਼ਾਮ ਇਸ ਅਖੋਤੀ ਪੱਤਰਕਾਰ ਨੂੰ ਹਸਪਤਾਲ ਵਿਚ ਅਟੈਕ ਹੋ ਗਿਆ’ ਦੀ ਅਫਵਾਹ ਨੇ ਸਾਰੇ ਸ਼ਹਿਰ ਵਿਚ ਚਰਚਾ ਸ਼ੁਰੂ ਕਰਵਾ ਦਿੱਤੀ ਕਿ ਪੁਲਿਸ ਹਿਰਾਸਤ ਵਿਚ ਉਸ ਨੂੰ ਹੁਣ ਕਿਵਂੇ ਕੁੱਝ ਹੋ ਸਕਦਾ ਹੈ ?  ਪੂਰੇ ਸ਼ਹਿਰ ਦੀਆ ਹਰ ਗਲੀ, ਮੁਹੱਲੇ, ਚੋਕਾਂ ਵਿਚ ਢਾਣੀਆਂ ਬਣਾ ਕੇ ਇਸ ਅਖੋਤੀ ਪੱਤਰਕਾਰ ਦੇ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਇਸ ਸਾਰੀ ਘਟਨਾਕ੍ਰਮ ਨੂੰ ਇਕ ਹੋਰ ਮੋੜ ਉਸ ਵਕਤ ਮਿਲਿਆ ਜਦ ਸਰਕਾਰੀ ਹਸਪਤਾਲ ਮਾਨਾਵਾਲਾ ਦੀ ਸੀਨੀਅਰ ਮੈਡੀਕਲ ਅਫਸਰ ਨੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਦੋਰਾਨ ਦੱਸਿਆ ਕਿ ਸੁਰਿੰਦਰ ਸੂਰੀ (ਅਖੋਤੀ ਪੱਤਰਕਾਰ) ਨਾਮਕ ਵਿਅਕਤੀ 7 ਅਕਤੂਬਰ ਨੂੰ ਹਸਪਤਾਲ ਆਇਆ ਸੀ ਅਤੇ ਮੁੱਢਲੀ ਜਾਚ ਤੋਂ ਬਾਅਦ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਰੈੱਫਰ ਕਰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਪੂਰੀ ਰਿਪੋਰਟ ਡਾ: ਰਾਜਵਿੰਦਰ ਕੋਰ ਕੋਲੋ ਪ੍ਰਾਪਤ ਹੋਵੇਗੀ, ਕਿਉਂਕਿ ਉਸ ਵਕਤ ਉਹ ਡਿਊਟੀ ਤੇ ਸਨ। ਡਾ: ਰਾਜਵਿੰਦਰ ਕੋਰ ਨਾਲ ਸੰਪਰਕ ਕਰਨ ਤੇ ਉਹਨਾ ਨੇ ਵੀ ਸੀਨੀਅਰ ਮੈਡੀਕਲ ਅਫਸਰ ਡਾ: ਨਰਿੰਦਰ ਕੋਰ ਨੂੰ ਸੱਚ ਸਾਬਿਤ ਕਰਦੇ ਹੋਏ ਦੱਸਿਆ ਕਿ ਮੇਰੇ ਕੋਲ ਹੀ ਉਪਰੋਕਤ ਵਿਅਕਤੀ 7 ਅਕਤੂਬਰ ਨੂੰ ਪੁਲਿਸ ਹਿਰਾਸਤ ਵਿਚ ਆਇਆ ਸੀ ਅਤੇ ਉਹਨਾਂ ਨੂੰ ਕੋਈ ਜਿਆਦਾ ਸੱਟਾਂ ਨਾ ਹੋਣ ਕਰਕੇ ਅਤੇ ਉਹਨਾ ਦੇ ਕਹਿਣ ਤੇ ਸ਼ੰਕਾ ਦੂਰ ਕਰਨ ਲਈ ਈ.ਸੀ.ਜੀ ਕਰਵਾਉਣ ਲਈ ਅੰਮ੍ਰਿਤਸਰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵਾਪਿਸ ਹਸਪਤਾਲ ਨਹੀਂ ਆਏ। ਦੇਰ ਸ਼ਾਮ ਇਕ ਹੋਰ ਅਫਵਾਹ ਨੇ ਬਾਜ਼ਾਰ ਗਰਮ ਕਰ ਦਿੱਤਾ ਕਿ ਕੁੱਝ ਲੜਕੇ ਸੁਰਿੰਦਰ ਸੂਰੀ ਨੂੰ ਮਾਨਾਵਾਲਾ ਸਰਕਾਰੀ ਹਸਪਤਾਲ ਵਿਚ ਮਿਲ ਕੇ ਆਏ ਹਨ ਅਤੇ ਉਸ ਵਕਤ ਉਸ ਦਾ ਵੱਡਾ ਭਰਾ ਅਤੇ ਦੋ ਪੁਲਿਸ ਮੁਲਾਜ਼ਮ ਉਥੇ ਮੋਜੂਦ ਸਨ। ਇਕ ਵਾਰ ਫਿਰ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਕਿ ਆਖਿਰ ਅਟੈਕ ਹੋਇਆ ਕਿਸਨੂੰ ਹੈ ? ਜੋ ਸੁਰਿੰਦਰ ਸੂਰੀ ਦੇ ਸਾਰੇ ਰਿਸ਼ਤੇਦਾਰ ਅਤੇ ਉਸ ਨੂੰ ਥਾਪੜਾ ਦੇਣ ਵਾਲੇ ‘ਅਕਾਲੀ ਆਗੂ’ ਵੱਡੀ ਗਿਣਤੀ ਵਿਚ ਰੋਲਾ ਪਾਉਂਦੇ ਗਏ ਹਨ ਕਿ ਸੁਰਿੰਦਰ ਸੂਰੀ ਨੂੰ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਸ਼ਿਫਟ ਕਰ ਦਿੱਤਾ ਹੈ।
ਸੁਰਿੰਦਰ ਸੂਰੀ ਪੁਲਿਸ ਹਿਰਾਸਤ ਵਿਚ ਹੋਣ ਕਰਕੇ ਇਸ ਸਾਰੇ ਡਰਾਮੇ ਪ੍ਰਤੀ ਜਦ ਡੀ.ਐਸ.ਪੀ ਜੰਡਿਆਲਾ ਸ੍ਰੀਮਤੀ ਅਮਨਦੀਪ ਕੋਰ ਨਾਲ ਗੱਲ ਕੀਤੀ ਗਈ ਉਹਨਾ ਕਿਹਾ ਕਿ ਉਹ ਤੁਰੰਤ ਜਾਂਚ-ਪੜਤਾਲ ਕਰਕੇ ਸਾਰੀ ਰਿਪੋਰਟ ਮੰਗਵਾਉਂਦੇ ਹਨ ਅਤੇ ਵਾਪਿਸ ਫੋਨ ਕਰਕੇ ਦੱਸਣਗੇ ਪਰ ਖਬਰ ਲਿਖੇ ਜਾਣ ਤੱਕ ਉਹਨਾ ਦਾ ਵੀ ਕੋਈ ਵਾਪਿਸ ਫੋਨ ਨਹੀਂ ਆਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਅਖੋਤੀ ਪੱਤਰਕਾਰ ਦੀ ਹਮਾਇਤ ਜੰਡਿਆਲਾ ਪੁਲਿਸ ਸਟੇਸ਼ਨ ਦਾ ਹੀ ਇਕ ਪੁਲਿਸ ਅਫਸਰ ਕਰ ਰਿਹਾ ਹੈ। ਦੇਰ ਰਾਤ ਡਾ: ਨਵਜੋਤ ਕੋਰ ਸਿੱਧੂ ਦੇ ਧਿਆਨ ਵਿੱਚ ਇਹ ਗੱਲ ਲਿਆਉਣ ਤੇ ਐਸ. ਐਮ. ਓ ਸ਼੍ਰੀਮਤੀ ਨਰਿੰਦਰ ਕੋਰ ਦਾ ਪੱਤਰਕਾਰਾਂ ਨੂੰ ਫੋਨ ਆਇਆ ਕਿ ਸੀ. ਐਮ. ਓ ਅਮ੍ਰਿਤਸਰ ਦੇ ਹੁਕਮਾਂ ਤੇ ਦੋਸ਼ੀ ਨੂੰ ਹਸਪਤਾਲ ਵਿੱਚੋਂ ਕੱਢ ਦਿੱਤਾ ਜਾਵੇਗਾ। ਸ਼ਹਿਰ ਵਿਚ ਇਸ ਸਬੰਧੀ ਇਹ ਵੀ ਚਰਚਾ ਸ਼ੁਰੂ ਹੋ ਗਈ ਕਿ ਜੇਲ੍ਹ ਦੀ ਹਵਾ ਖਾਣ ਦੇ ਡਰ ਤੋਂ ਹੀ ਇਸ ਅਖੋਤੀ ਪੱਤਰਕਾਰ ਵਲੋਂ ਇਹ ਡਰਾਮਾ ਕੀਤਾ ਜਾ ਰਿਹਾ ਹੈ ਤਾਂ ਜੋ ਸੋਮਵਾਰ ਸਰਕਾਰੀ ਦਫਤਰ ਖੁੱਲਣ ਤੋਂ ਬਾਅਦ ਉੱਚ ਪੁਲਿਸ ਅਫਸਰਾਂ ਕੋਲੋ ਆਪਣੇ ਕੇਸ ਦੀ ਜਾਂਚ ਪੜਤਾਲ ਦਾ ਬਹਾਨਾ ਲਗਾ ਕੇ ਪੁਲਿਸ ਹਿਰਾਸਤ ‘ਚ ਜਾਣ ਤੋਂ ਬਚ ਸਕੇ ਅਤੇ ਵਿਰੋਧੀ ਪਾਰਟੀ ਉੱਪਰ ਰਾਜ਼ੀਨਾਮੇ ਦਾ ਦਬਾਅ ਪਾਇਆ ਜਾ ਸਕੇ। ਪਰ ਕੀ ਪੁਲਿਸ ਇਨਸਾਫ ਲੈਣ ਲਈ ਪੰਜਾਬ ਦੀਆਂ ਧੀਆਂ ਦੀ ਇੱਜਤ ਨੂੰ ਹੱਥ ਪਾਉਣ ਵਾਲਿਆਂ ਦੇ ਨਾਲ ਰਾਜ਼ੀਨਾਮਾ ਕਰਨਾ ਪਵੇਗਾ???

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply