ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਪੁਤਲੀਘਰ ਵਿਖੇ ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ/ਐਸ.ਟੀ. ਇੰਪਲਾਈਜ਼ ਵੈਲਫੇਅਰ ਕੌਂਸਲ (ਰਜਿ:) ਅੰਮ੍ਰਿਤਸਰ ਜੋਨ ਦੀ 5ਵੀਂ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਜੋਨ ਦੇ ਜੋਨਲ ਮੈਨੇਜਰ ਸz: ਹਰਚਰਨ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਅਤੇ ਉਨ੍ਹਾਂ ਵੱਲੋਂ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ./ਐਸ.ਟੀ ਇੰਪਲਾਈਜ਼ ਵੈਲਫੇਅਰ ਕੌਂਸਲ (ਰਜਿ:) ਦੇ ਪ੍ਰਧਾਨ ਸz: ਜਸਵੰਤ ਸਿੰਘ ਕਾਲੜਾ ਦੁਆਰਾ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੋ ਸੰਘਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੁਆਰਾ ਦਲਿਤ ਸਮਾਜ ਦੇ ਭਲੇ ਲਈ ਕੀਤਾ ਗਿਆ ਹੈ ਅਸੀਂ ਉਸ ਸੰਘਰਸ਼ ਨੂੰ ਜਾਰੀ ਰੱਖੀਏ ਅਤੇ ਦਲਿਤ ਸਮਾਜ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਈਏ ਅਤੇ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣਾ ਜਿਆਦਾ ਤੋਂ ਜਿਆਦਾ ਯੋਗਦਾਨ ਦਈਏ। ਕਾਨਫਰੰਸ ਵਿੱਚ ਸਰਵਸੰਮਤੀ ਨਾਲ ਰਣਜੀਤ ਸਿੰਘ ਰਾਣਾ ਨੂੰ ਅੰਮ੍ਰਿਤਸਰ ਜੋਨ ਦੇ ਜੋਨਲ ਪ੍ਰਧਾਨ ਅਤੇ ਸ੍ਰੀ ਜਤਿੰਦਰ ਕੁਮਾਰ ਨੂੰ ਜੋਨਲ ਸਕੱਤਰ ਚੁਣਿਆ ਗਿਆ। ਇਸ ਮੌਕੇ ਪ੍ਰਦੀਪ ਕੁਮਾਰ, ਸੰਜੇ ਕੁਮਾਰ, ਵਿਸ਼ਾਲ, ਪਰਮਜੀਤ ਸਿੰਘ, ਜਸਬੀਰ ਸਿੰਘ, ਅਸ਼ਵਨੀ ਕੁਮਾਰ, ਇੰਦਰਜੀਤ ਨਾਹਰ, ਰਾਕੇਸ਼ ਕੁਮਾਰ, ਨਰਿੰਦਰ ਕੁਮਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …