Sunday, December 22, 2024

ਕਿਸਾਨ ਸੰਘਰਸ਼ ਕਮੇਟੀ ਵੱਲੋ ਕੱਲ ਡੀ.ਐਸ.ਪੀ ਦਫਤਰ ਬਾਬਾ ਬਕਾਲਾ ਦਾ ਘਿਰਾਓ

ਰਈਆ, 10 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਿੰਡ ਸਠਿਆਲਾ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੱਦਰ ਨੇ ਪਿੰਡਾਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਛਾਪਿਆਵਾਲੀ ਵਿਖੇ ਕਿਸਾਨਾਂ ਦੀ ਵੱਡ ਫੱਟ ਕੀਤੀ ਗਈ ਪਰਚਾ ਦਰਜ ਹੋਣ ਦੇ ਬਾਵਯੂਦ ਵੀ ਪੁਲਿਸ ਵੱਲੋ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।ਇਸੇ ਤਰ੍ਹਾਂ ਹੀ ਬੀਬੀ ਰਘਬੀਰ ਕੌਰ ਪਿੰਡ ਜਮਾਲਪੁਰ ਘੋਗੇ ਅਤੇ ਗੁਰਵਿੰਦਰ ਸਿੰਘ ਫੌਜੀ ਕਲੇਰ ਘੁਮਾਣ ਦਾ ਮਸਲਾ ਕਾਫੀ ਲੰਬੇ ਸਮੇ ਤੋ ਲਟਕਦਾ ਆ ਰਿਹਾ ਹੈ। ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਕਸਬਾ ਰਈਆ ਵਿਖੇ ਦਰਸ਼ਨਾ ਨਾਮੀ ਔਰਤ ਜੋ ਕਿ ਪਿਛਲੇ 14 ਸਾਲਾ ਤੋ ਕਿਰਾਏ ਦੀ ਦੁਕਾਨ ਤੋ ਆਪਣੇ ਪ੍ਰੀਵਾਰ ਦਾ ਗੁਜਾਰਾ ਚਲਾ ਰਹੀ ਸੀ ਦੀ ਦੁਕਾਨ ਤੇ ਤਾਲੇ ਤੋੜ ਤੇ ਧੱਕੇ ਨਾਲ ਉਸਦੀ ਦੁਕਾਨ ਤੇ ਜਬਰੀ ਕਬਜਾ ਕਰ ਲਿਆ ਗਿਆ।ਅੱਜ ਤੱਕ ਇਹਨਾਂ ਸਾਰੇ ਮਸਲਿਆ ਦਾ ਪੁਲਿਸ ਪ੍ਰਸ਼ਾਸ਼ਨ ਵੱਲੋ ਬਹੁਤ ਹੀ ਢਿੱਲੀ ਕਾਰਗੁਜਾਰੀ ਦਿਖਾਈ ਗਈ ਹੈ।ਇਸ ਲਈ ਕਿਸਾਨ ਸੰਘਰਸ਼ ਕਮੇਟੀ ਵੱਲੋ ਕੱਲ ਡੀ.ਐਸ.ਪੀ ਦਫਤਰ ਦਾ ਘਿਰਾਓ ਕੀਤਾ ਜਾਵਗੇ ਅਤੇ ਆਮ ਲੋਕਾਂ ਨੂੰ ਇਨਸਾਫ ਦਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਪਿੰਡਾਂ ਦੇ ਪ੍ਰਧਾਨਾਂ ਨੇ ਦੱਸਿਆ ਕਿ ਇਸ ਧਰਨੇ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਧਰਨੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।
ਇਸ ਮੌਕੇ ਦਲਬੀਰ ਸਿੰਘ ਬੇਦਾਦਪੁਰ, ਮੀਤ ਪ੍ਰਧਾਨ, ਕਰਮ ਸਿੰਘ ਬੱਲ ਸਰਾਂ, ਤਰਸੇਮ ਸਿੰਘ ਬੁਤਾਲ, ਚਰਨ ਸਿੰਘ ਕਲੇਰ ਘੁਮਾਣ, ਜਗਤਾਰ ਸਿੰਘ ਸਠਿਆਲਾ, ਲਖਵਿੰਦਰ ਸਿੰਘ ਬੱਲ ਸਰਾਂ, ਜਰਨੈਲ ਸਿੰਘ ਚੀਮਾਂ ਬਾਠ, ਬੀਬੀ ਰਘਬੀਰ ਕੌਰ, ਬੀਬੀ ਜਗੀਰ ਕੌਰ, ਮਹਿੰਦਰ ਸਿੰਘ ਛਾਪਿਆਵਾਲੀ, ਮੁਖਬੈਨ ਸਿੰਘ ਜੋਧਾਨਗਰੀ , ਕੰਵਲਜੀਤ ਸਿੰਘ ਜੋਧਾਨਗਰੀ ਆਦਿ ਆਗੂ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply