ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਨੋਜਵਾਨਾ ਵਿੱਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਹਨਾਂ ਦਾ ਦਸਤਾਰ ਸਜਾਉਣ ਪ੍ਰਤੀ ਪਿਆਰ ਵਧਾਉਣ ਹਿੱਤ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ ਵੱਲੋਂ 5ਵਾਂ ਦਸਤਾਰ ਮੁਕਾਬਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸ੍ਰ: ਸਤਬੀਰ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਅਤੇ ਸੰਤ ਬਾਬਾ ਚਰਨਜੀਤ ਸਿੰਘ ਜੀ ਮੈਂਬਰਾਂ ਸ਼ੋ੍ਰਮਣੀ ਕਮੇਟੀ ਅਤੇ ਮੁੱਖੀ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੀ ਪ੍ਰੇਰਨਾ ਸਦਕਾ ਭਾਈ ਮਨਜੀਤ ਸਿੰਘ ਖਾਲਸਾ ਜਨਰਲ ਸਕੱਤਰ ਦੀ ਅਗਵਾਈ ‘ਚ ਸ਼ੀ੍ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਿੰਘਪੁਰਾ ਵਿਖੇ ਸੁੰਦਰ ਦਸਤਾਰ ਮੁਕਾਬੇ ਕਰਵਾਏ ਗਏ। ਜਿਸ ਵਿੱਚ ਛੋਟੇ ਬੱਚਿਆਂ ‘ਚੋ ਪਹਿਲਾ ਗਰੁੱਪ 8-14 ਸਾਲ ਤੱਕ ਬੱਚਿਆਂ ਅਤੇ ਦੂਸਰਾ ਗੁਰੱਪ 14-20 ਸਾਲ ਤੱਕ ਦੇ ਨੋਜਵਾਨਾ ਤੱਕ ਦੇ ਨੋਜਵਾਨਾ ਵਿਚਕਾਰ ਕਰਵਾਇਆ ਗਿਆ ।
ਇਹਨਾ ਮੁਕਾਬਲਿਆਂ ਦੋਰਾਨ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਨੋਜਵਾਨ ਨੂੰ ਫਾਊਂਡੇਸ਼ਨ ਦੇ ਪ੍ਰਧਾਨ ਜੱਥੇ: ਭਾਈ ਅਵਤਾਰ ਸਿੰਘ ਖਾਲਸਾ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸੁਪਰਡੈਂਟ ਸੁਖਬੀਰ ਸਿੰਘ ਮੂਲੇਚੱਕ, ਜੀਵਨ ਸਿੰਘ ਪ੍ਰਚਾਰਕ, ਅਮਰੀਕ ਸਿੰਘ ਖਹਿਰਾ, ਦਮਨਪੀ੍ਰਤ ਸਿੰਘ ਸੋਹਲ, ਮਨਜੀਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਖਾਲਸਾ ਵੱਲੋਂ ਸ਼ੀਲਡਾਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੰਬੋਧਨ ਕਰਦਿਆ ਭਾਈ ਅਵਤਾਰ ਸਿੰਘ ਖਾਲਸਾ ਅਤੇ ਸਾਥੀਆਂ ਨੇ ਸਾਝੇ ਤੋਰ ਤੇ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ, ਸਮਾਜਿਕ ਕੁਰੀਤੀਆਂ ਤੋਂ ਪੇ੍ਰਰਿਤ ਕਰਨਾ ਅਤੇ ਸਿੱਖੀ ਸਰੂਪ ‘ਚ ਸਜਾਉਣ ਲਈ ਉਪਰਾਲੇ ਕਰਨਾ ਬੇਹੱਦ ਜਰੂਰੀ ਹਨ।ਇਸ ਮੋਕੇ ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਵਤਾਰ ਸਿੰਘ ਖਾਲਸਾ ਅਤੇ ਸਾਥੀਆ ਨੂੰ ਜੀ ਆਇਆਂ ਕਿਹਾ ਅਤੇ ਵਿਸ਼ੇਸ਼ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਬਾਬਾ ਪਰਮਿੰਦਰ ਸਿੰਘ, ਗੁ: ਪ੍ਰਧਾਨ ਕਰਨੈਲ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਜੈਦੀਪ ਸਿੰਘ ਜਿੰਮੀ ਜਿਊਲਰ ਵਾਲੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …