Thursday, November 21, 2024

ਆਯੂਸ਼ ਤਹਿਤ ਤੁੰਗ ਭਾਈ ਵਿਖੇ ਲੱਗਾ ਡਾਕਟਰੀ ਕੈਂਪ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤੀਆਂ ਸਿਹਤ  ਸਹੂਲਤਾਂ ਮਹੁੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਦੇ ਮਨਸ਼ੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁੰਗਭਾਈ ਵਿਖੇ ਆਯੂਸ਼ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਹੋਮੀਓਪੈਥੀ ਅਤੇ ਆਯੁਰਵੈਦਿਕ ਵਿਭਾਗਾਂ ਨੇ ਹਿੱਸਾ ਲਿਆ ਅਤੇ ਮਰੀਜਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਭਾਗਾਂ ਵੱਲੋਂ ਦਿੱਤੀ ਜਾ ਰਹੀ ਸੇਵਾ ਬਾਰੇ ਜਾਗਰੂਕ ਕਰਵਾਇਆ, ਤਾਂ ਜੋ ਲੋਕ ਸਰਕਾਰੀ ਹਸਪਤਾਲਾਂ ਦੀ ਬਿਹਤਰ ਸਹੂਲਤਾਂ ਦਾ ਲਾਹਾ ਲੈ ਸਕਣ। ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡਾ. ਮਲਕੀਤ ਸਿੰਘ ਜਿਲ੍ਹਾ ਆਯੂਰਵੈਦਿਕ ਅਫਸਰ ਨੇ ਕੀਤਾ। ਕੈਂਪ ਨੂੰ ਸੰਬੋਧਨ ਕਰਦੇ ਡਾ. ਆਤਮਜੀਤ ਸਿੰਘ ਅਤੇ ਡਾ. ਇੰਦਰਬੀਰ ਸਿੰਘ ਸੰਧਾ ਨੇ ਮਰੀਜਾਂ ਨੂੰ ਆਯੂਰਵੈਦਿਕ ਅਤੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਤੋਂ ਵਾਕਫ ਕਰਵਾਉਂਦੇ ਕਿਹਾ ਕਿ ਪੁਰਾਣੇ ਰੋਗਾਂ ਦੇ ਇਲਾਜ ਲਈ ਇਹ ਦਵਾਈ ਬੇਹੱਦ ਕਾਰਗਰ ਹਨ ਅਤੇ ਇਨ੍ਹਾਂ ਨਾਲ ਬਿਨਾਂ ਅਪਰੇਸ਼ਨ ਦੇ ਵਧੀਆ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇਹ ਇਲਾਜ ਪ੍ਰਣਾਲੀ ਸਸਤੀ ਪੈਂਦੀ ਹੈ, ਉਥੇ ਮਰੀਜ ‘ਤੇ ਕੋਈ ਗਲਤ ਪ੍ਰਭਾਵ ਵੀ ਨਹੀਂ ਪੈਂਦਾ। ਕੈਂਪ ਵਿਚ 800 ਤੋਂ ਵੱਧ ਮਰੀਜਾਂ ਦੀ ਜਾਂਚ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਨੇ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ ਕੈਂਪ ਵਿਚ ਡਾ. ਸੁਰਿੰਦਰ ਸਿੰਘ ਸੰਧੂ, ਡਾ. ਸੁਰਿੰਦਰਪਾਲ ਸਿੰਘ, ਡਾ. ਅਮਨਪ੍ਰੀਤ ਸਿੰਘ, ਡਾ. ਸਤਿੰਦਰ ਕੌਰ, ਅਨੂਇੰਦਰ ਕੌਰ ਰੰਧਵਾ ਅਤੇ ਹੋਰ ਸਟਾਫ ਨੇ ਭਾਗ ਲਿਆ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply