Friday, April 10, 2026

ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਜਾਰੀ ਹੋਵੇਗਾ ਫਰੀਸ਼ਿਪ ਕਾਰਡ

30 ਸਤੰਬਰ ਤੱਕ ਅਪਲਾਈ ਕਰ ਸਕਣਗੇ ਵਿਦਿਆਰਥੀ

ਕਪੂਰਥਲਾ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਫਰੀਸ਼ਿਪ ਕਾਰਡ ਅਪਲਾਈ ਕਰਨ ਸਬੰਧੀ ਜਾਗਰੂਕਤਾ ਲਈ ਅੱਜ ਜਿਲ੍ਹਾ ਭਲਾਈ ਅਫਸਰ ਜਸਦੇਵ ਸਿੰਘ ਪੁਰੇਵਾਲ ਵਲੋਂ ਡਾ. ਅੰਬੇਦਕਰ ਭਵਨ ਕਪੂਰਥਲਾ ਵਿਖੇ ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਜਿਲ੍ਹੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁੱਖੀਆਂ ਤੇ ਨੁਮਾਇੰਦਿਆਂ ਨੇ ਭਾਗ ਲਿਆ।
                      ਇਹ ਕਾਰਡ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਜਾਵੇਗਾ।ਜਿਸ ਤਹਿਤ ਐਸ.ਸੀ ਵਰਗ ਦੇ ਵਿਦਿਆਰਥੀ ਦਾ ਸਾਰਾ ਰਿਕਾਰਡ, ਉਸ ਦੀ ਪੜ੍ਹਾਈ ਨਾਲ ਸਬੰਧਿਤ ਵੇਰਵੇ ਜਿਵੇਂ ਕਿ ਫੀਸ, ਕੋਰਸ ਆਦਿ ਦਰਜ਼ ਹੋਵੇਗਾ ਅਤੇ ਇਹ ਕਾਰਡ ਇਲੈਕਟ੍ਰਾਨਿਕ ਤਰੀਕੇ ਨਾਲ ਭਲਾਈ ਵਿਭਾਗ ਦੇ ਪੋਰਟਲ ਨਾਲ ਕੁਨੈਕਟ ਹੋਵੇਗਾ।
                   ਇਸ ਨਾਲ ਜਿਥੇ ਯੋਗ ਵਿਦਿਆਰਥੀਆਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਲੈਣ ਵਿੱਚ ਬਹੁਤ ਅਸਾਨੀ ਹੋਵੇਗੀ ਉਥੇ ਹੀ ਉਨ੍ਹਾਂ ਨੂੰ ਵਾਰ-ਵਾਰ ਸਿੱਖਿਆ ਸੰਸਥਾਵਾਂ ਵਿੱਚ ਆਪਣੇ ਦਸਤਾਵੇਜ਼ ਆਦਿ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਰਹੇਗੀ।
                    ਜਿਲ੍ਹਾ ਭਲਾਈ ਅਫਸਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਅਨੁਸੂਚਿਤ ਜਾਤੀਆਂ ਦੇ ਯੋਗ ਵਿਦਿਆਰਥੀ 30 ਸਤੰਬਰ ਤੱਕ ਵਿਭਾਗ ਵਲੋਂ ਜਾਰੀ ਵੈਬਸਾਈਟ www.scholarship.punjab.gov.in ਜਾਂ ਡਾ. ਅੰਬੇਦਕਰ ਪੋਰਟਲ ‘ਤੇ ਫਰੀਸ਼ਿਪ ਕਾਰਡ ਲਈ ਅਪਲਾਈ ਕਰਨ।
ਇਸ ਮੌਕੇ ਰਣਬੀਰ ਸਿੰਘ ਤਹਿਸੀਲ ਭਲਾਈ ਅਫਸਰ ਤੇ ਰਿਤੇਸ਼ ਕੁਮਾਰ ਪ੍ਰਿੰਸੰਪਲ ਵਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …