Sunday, October 25, 2026

ਸਿਹਤ ਵਿਭਾਗ ਵਲੋਂ ਟੀ.ਬੀ ਮਰੀਜ਼ਾਂ ਨੂੰ ਲੱਭਣ ਲਈ ਸਰਵੇਖਣ ਜਾਰੀ

1 ਨਵੰਬਰ ਤੱਕ ਚੱਲੇਗੀ ‘ਟੀ.ਬੀ ਕੇਸ ਫਾਇੰਡਿੰਗ’ ਮੁਹਿੰਮ – ਡਾ. ਅੰਜਨਾ ਗੁਪਤਾ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ 2 ਸਤੰਬਰ ਤੋਂ 1 ਨਵੰਬਰ 2021 ਤੱਕ ਜ਼ਿਲ੍ਹੇ ਵਿਚ ਸਕਰੀਨਿੰਗ ਕਰ ਕੇ ਟੀ.ਬੀ ਦੇ ਕੇਸ ਲੱਭਣ ਲਈ ਸਰਵੇਖਣ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਨਵੇਂ ਮਰੀਜ਼ ਲੱਭਣ ਲਈ ਹਾਈ ਰਿਸਕ ਏਰੀਆ ਜਿਵੇਂ ਬਸਤੀਆਂ, ਝੁੱਗੀ ਝੌਂਪੜੀਆਂ, ਭਠੇਰਾਂ ਆਦਿ ਵਿਖੇ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕਰੀਨਿੰਗ ਕੀਤੀ ਜਾ ਰਹੀ ਹੈ।ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ ਬੁਖਾਰ ਜਾਂ ਵਜ਼ਨ ਘਟਣਾ ਜਾਂ ਭੁੱਖ ਨਾ ਲੱਗ ਰਹੀ ਹੋਵੇ, ਉਸ ਨੂੰ ਇਸ ਸਰਵੇ ਦੌਰਾਨ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
                       ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਵਿਕਾਸ ਧੀਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ੱਕੀ ਵਿਅਕਤੀਆਂ ਦੇ ਟੀ.ਬੀ ਦੀ ਜਾਂਚ ਲਈ ਬਲਗਮ ਦੇ ਨਮੂਨੇ ਲਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਦੌਰਾਨ ਜੋ ਵਿਅਕਤੀ ਪਾਜ਼ਿਟਿਵ ਆਵੇਗਾ, ਉਸ ਦਾ ਟੀ.ਬੀ ਦਾ ਇਲਾਜ਼ ਸਰਕਾਰ ਵਲੋਂ ਮੁਫ਼ਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਨੋਟੀਫਾਈ ਹੋਏ ਹਰੇਕ ਮਰੀਜ਼ ਨੂੰ ਨਿਕਸ਼ੈ ਤਹਿਤ ਟੀ.ਬੀ ਦੇ ਇਲਾਜ ਦੌਰਾਨ ਸਰਕਾਰ ਵਲੋਂ ਭੱਤਾ ਵੀ ਦਿੱਤਾ ਜਾਵੇਗਾ।ਉਨਾਂ ਅਪੀਲ ਕੀਤੀ ਕਿ ਟੀ.ਬੀ ਦੇ ਇਲਾਜ਼ ਦੌਰਾਨ ਇਸ ਦੀ ਦਵਾਈ ਕਦੇ ਵੀ ਅਧੂਰੀ ਨਾ ਛੱਡੀ ਜਾਵੇ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …