ਮਹਿਲਾਂ ਚੌਕ/ ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਉਧਮ ਸਿੰਘ ਹਾਊਸ ਸ ਸ ਸ ਸ ਮਹਿਲਾਂ ਸੰਗਰੂਰ ਵਲੋਂ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਦੀ ਅਗਵਾਈ ‘ਚ ਸਕੂਲ ਦੇ ਬਾਹਰਵੀਂ ਜਮਾਤ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਚੈਨ ਖਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਮੂੀਲੀਅਤ ਕੀਤੀ।ਮੰਚ ਸੰਚਾਲਨ ਕਰਦਿਆਂ ਸਾਇੰਸ ਮਿਸਟਰੈਸ ਸ੍ਰੀਮਤੀ ਗਗਨਜੋਤ ਕੌਰ ਨੇ ਸਮੂਹ ਮਹਿਮਾਨਾਂ ਅਤੇ ਅੱਵਲ ਵਿਦਿਆਰਥੀਆਂ ਦਾ ਸਵਾਗਤ ਕੀਤਾ।ਹਾਊਸ ਇੰਚਾਰਜ਼ ਪਰਮਿੰਦਰ ਕੁਮਾਰ ਲੌਂਗੋਵਾਲ ਲੈਕਚਰਾਰ ਅੰਗਰੇਜ਼ੀ ਨੇ ਕਿਹਾ ਕਿ ਸਾਨੂੰ ਆਪਣੀ ਮੰਜਿਲ ਦੀ ਪ੍ਰਾਪਤੀ ਲਈ ਹਰ ਯਤਨ ਕਰਨੇ ਚਾਹੀਦੇ ਹਨ।ਸਮਾਗਮ ਦੌਰਾਨ ਮੈਡਮ ਨਵਰਾਜ ਕੌਰ ਲੈਕਚਰਾਰ ਅਰਥ ਸ਼ਾਸਤਰ, ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ, ਗੁਰਦੀਪ ਸਿੰਘ ਲੈਕਚਰਾਰ ਪੰਜਾਬੀ, ਚਰਨਦੀਪ ਸੋਨੀਆ ਲੈਕਚਰਾਰ ਬਾਇਓਲੋਜੀ, ਰਕੇਸ਼ ਕੁਮਾਰ ਲੈਕਚਰਾਰ ਫਿਜਿਕਸ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਿੰਸੀਪਲ ਇਕਦੀਸ਼ ਕੌਰ ਨੇ ਕਿਹਾ ਕਿ ਸਖਤ ਮਿਹਨਤ ਕਰਕੇ ਵਧੀਆ ਅੰਕ ਲੈ ਕੇ ਤੁਸੀਂ ਇਸ ਸਕੂਲ ਦਾ ਨਾਮ ਰੌਸ਼ਨ ਕਰਨ ਦਾ ਉਦਮ ਕੀਤਾ ਹੈ ਤੇ ਸਖਤ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।ਉਹਨਾਂ ਸਮੂਹ ਸਟਾਫ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਮੈਬਰਾਂ ਦਾ ਧੰਨਵਾਦ ਵੀ ਕੀਤਾ।ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਨ ਮੌਕੇ ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਲਖਵੀਰ ਸਿੰਘ ਲੈਕਚਰਾਰ, ਮੈਡਮ ਨਰੇਸ਼ ਰਾਣੀ, ਵੰਦਨਾ ਰਾਣੀ, ਪਰਮਜੀਤ ਕੌਰ, ਸ਼ਵੇਤਾ ਅਗਰਵਾਲ, ਰਜਨੀ ਬਾਲਾ, ਰਵੀਦੀਪ ਸਿੰਘ, ਕਰਨੈਲ ਸਿੰਘ ਸਾਇੰਸ ਮਾਸਟਰ, ਹਰਵਿੰਦਰ ਸਿੰਘ, ਭਰਤ ਸ਼ਰਮਾ, ਸਵਿਤਾ ਵਸ਼ਿਸ਼ਟ ਹਾਜ਼ਰ ਸਨ।
ਇਸ ਮੋਕੇ ਸੁਖਵਿੰਦਰ ਕੌਰ ਮਡਾਹੜ, ਹਰਦੇਵ ਕੌਰ, ਕੰਚਨ ਗੋਇਲ, ਸਮਸ਼ੇਰ ਸਿੰਘ, ਕਰਨੈਲ ਸਿੰਘ, ਬਲਵਿੰਦਰ ਕੌਰ, ਅੰਜ਼ਨ ਅੰਜ਼ੂ ਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …