
ਫਾਜ਼ਿਲਕਾ/ਜਲਾਲਾਬਾਦ 12 ਨਵੰਬਰ (ਵਨੀਤ ਅਰੋੜਾ) – ਪੰਜਾਬ ਦੇ ਉਪ ਮੁੱਖ ਮੰਤਰੀ ਤੇ ਜਲਾਲਾਬਾਦ ਦੇ ਵਿਧਾਇਕ ਸ. ਸੁਖਬੀਰ ਸਿੰਘ ਬਾਦਲ ਮਿਤੀ 12 ਅਤੇ 13 ਨਵੰਬਰ ਨੂੰ ਵਿਧਾਨਸਭਾ ਹਲਕਾ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਅਤੇ ਜਲਾਲਾਬਾਦ ਸ਼ਹਿਰ ਵਿਚ ਵੱਡੀ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ 88 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖਣਗੇ ਅਤੇ ਮੁਕੰਮਲ ਹੋ ਚੁੱਕੇ ਪ੍ਰੋਜੈਕਟਾਂ ਦੇ ਉਦਘਾਟਨ ਕਰਨਗੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 13 ਨਵੰਬਰ ਨੂੰ ਦਿਨ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਢਾਣੀ ਵਿਸਾਖਾ ਸਿੰਘ ਅਤੇ ਬਸਤੀ ਦਿਲਾਵਰ ਸਿੰਘ ਵਿਖੇ ਸਵੇਰੇ 10.15 ਵਜੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 10.30 ਵਜੇ ਪਿੰਡ ਕੋਟੁਵਾਲਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 10.45 ਵਜੇ ਪਿੰਡ ਛੋਟਾ ਟਿਵਾਣਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 11.10 ਵਜੇ ਪਿੰਡ ਜਲਾਲਾਬਾਦ ਦੇਹਾਤੀ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 11.25 ਵਜੇ ਪਿੰਡ ਬਸਤੀ ਭੁੰਮਣ ਸ਼ਾਹ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 11.45 ਵਜੇ ਪਿੰਡ ਗੁਮਾਣੀ ਵਾਲਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 12.00 ਵਜੇ ਪਿੰਡ ਬਾਰੇਵਾਲਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 12.20 ਵਜੇ ਪਿੰਡ ਬੇਲਰ ਮਸਤੂਵਾਲਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 12.40 ਵਜੇ ਪਿੰਡ ਕਮਰੇ ਵਾਲਾ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ, 1.00 ਵਜੇ ਬਾਅਦ ਦੁਪਹਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਲਾਲਾਬਾਦ ਦੀ 14.69 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਹਾਈਟੈਕ ਬਿਲਡਿੰਗ ਦਾ ਉਦਘਾਟਨ ਕਰਨਗੇ ਅਤੇ ਪਬਲਿਕ ਮੀਟਿੰਗ ਕਰਨਗੇ, 1.40 ਵਜੇ ਬਾਅਦ ਦੁਪਹਿਰ ਪਿੰਡ ਢਾਣੀ ਨੱਥਾ ਸਿੰਘ ਵਿਖੇ 100 ਪ੍ਰਤੀਸ਼ਤ ਅਬਾਦੀ ਨੂੰ ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀ.ਸੀ. ਫਲੋਰਿੰਗ ਦਾ ਨੀਹ ਪੱਥਰ ਰੱਖਣਗੇ ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media