ਨਵੀਂ ਦਿੱਲੀ, 12 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਮੱਤੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਚੇਅਰਮੈਨ ਵਜੋਂ ਦੱਖਣ ਦਿੱਲੀ ਦੇ ਉੱਘੇ ਸਮਾਜ ਸੁਧਾਰਕ ਬਲਬੀਰ ਸਿੰਘ ਕੋਹਲੀ ਨੇ ਅਹੁਦਾ ਸੰਭਾਲਿਆ। ਆਪਣੀ ਸਥਾਪਨਾ ਦੇ 50 ਵਰ੍ਹੇ ਨੂੰ ਪੂਰਾ ਕਰਨ ਜਾ ਰਹੇ ਇੰਡੀਆ ਗੇਟ ਸਕੂਲ ਦਾ ਚੇਅਰਮੈਨ ਕੋਹਲੀ ਦੇ ਬਨਣ ਤੇ ਖੁੂਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਇੰਡੀਆ ਗੇਟ ਸਕੂਲ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਪ੍ਰਮੁੱਖ ਸਕੂਲਾਂ ਵਿਚ ਸਭ ਤੋਂ ਅੱਗੇ ਮੌਜੁੂਦ ਹੋਵੇਗਾ।
ਕੋਹਲੀ ਨੇ ਵੀ ਸਕੂਲ ਸਟਾਫ ਅਤੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਚਲਣ ਦਾ ਭਰੋਸਾ ਦਿੰਦੇ ਹੋਏ ਸਕੂਲ ਦੀ ਬੇਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਸਕੂਲ ਦੇ ਮੈਨੇਜਰ ਕੁਲਮੋਹਨ ਸਿੰਘ, ਪ੍ਰਿੰਸੀਪਲ ਦਵਿੰਦਰ ਕੌਰ ਢੀਂਗਰਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇ.ਪੀ. ਸਤਪਾਲ ਸਿੰਘ, ਬੀਬੀ ਧੀਰਜ ਕੌਰ ਅਤੇ ਅਕਾਲੀ ਆਗੂ ਵਿਕ੍ਰਮ ਸਿੰਘ, ਹਰਮੀਤ ਸਿੰਘ ਭੋਗਲ ਤੇ ਰਾਜਾ ਹਰਵਿੰਦਰ ਜੀਤ ਸਿੰਘ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …