Tuesday, August 25, 2026

ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦਵਾਰਾ ਸ਼ਹੀਦਾਂ ਸਾਹਿਬ ਨਤਮਸਤਕ ਹੋਏ ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਨਵਨਿਯੁੱਕਤ ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ ਆਪਣੀ ਧਰਮ ਪਤਨੀ ਸਮੇਤ ਸਵੇਰੇ ਤੜਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦਵਾਰਾ ਸ਼ਹੀਦਾਂ ਸਾਹਿਬ ਨਤਮਸਤਕ ਹੋਏ।ਉਨਾਂ ਨੇ ਗੁਰੂ ਘਰ ਸੀਸ ਨਿਵਾ ਕੇ ਸ਼ੁਕਰਾਨਾ ਕੀਤਾ।ਉਨਾਂ ਦੇ ਨਾਲ ਇਸ ਸਮੇਂ ਮੌਜ਼ੂਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਨੇ ਕਿਹਾ ਕਿ ਪੰਜਾਬ ਦੀ ਵੱਡੀ ਜਿੰਮੇਵਾਰੀ ਮਿਲਣ ਉਪਰੰਤ ਬਿਨਾਂ ਕਿਸੇ ਅਧਿਕਾਰੀ ਨੂੰ ਸੂਚਿਤ ਕਰਨ ਅਤੇ ਇਕ ਨਿਮਾਣੇ ਜਿਹੇ ਸਿੱਖ ਵਜੋਂ ਗੁਰੂ ਘਰ ਪਹੁੰਚਣਾ ਡੀ.ਜੀ.ਪੀ ਸਹੋਤਾ ਦੀ ਗੁਰੂ ਘਰ ਪ੍ਰਤੀ ਸ਼਼ਰਧਾ ਅਤੇ ਪੰਜਾਬ ਦੇ ਆਮ ਲੋਕਾਂ ਨਾਲ ਪਿਆਰ ਦਾ ਪ੍ਰਤੀਕ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …