Saturday, March 28, 2026

ਖ਼ਾਲਸਾ ਕਾਲਜ ਵਿਖੇ 10ਵਾਂ ਕੋਰੋਨਾ ਟੀਕਾਕਰਨ ਕੈਂਪ

200 ਵਿਦਿਆਰਥੀਆਂ ਨੂੰ ਲਗਾਇਆ ਗਿਆ ਟੀਕਾ – ਡਾ. ਮਹਿਲ ਸਿੰਘ

ਅੰਮ੍ਰਿਤਸਰ, 21 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਾਰਜਾਂ ਦਾ ਹਿੱਸਾ ਬਣਦਿਆਂ ਕੋਰੋਨਾ ਵੈਕਸੀਨੇਸ਼ਨ ਦਾ 10ਵਾਂ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੂਰੇ ਦੇਸ਼ ’ਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।ਡੀ.ਪੀ.ਆਈ (ਕਾਲਜ਼ਾਂ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋ ਚੁੱਕੇ ਕਾਲਜਾਂ ਦੇ ਨਵੇਂ ਸੈਸ਼ਨ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜ਼ਰੂਰੀ ਹੈ।
                  ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਤੋਂ ਪਹਿਲਾਂ ਕਾਲਜ ’ਚ 9 ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ’ਚ ਪਹਿਲਾਂ ਸਟਾਫ਼ ਅਤੇ ਬਾਅਦ ’ਚ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਵੈਕਸੀਨੇਸ਼ਨ ਲਗਾਈ ਗਈ ਹੈ। ਇਸ 10ਵੇਂ ਕੈਂਪ ਦੌਰਾਨ 200 ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ ਹੈ।ਨਵੇਂ ਸੈਸ਼ਨ ’ਚ ਕਾਲਜ ਆਉਣ ਵਾਲੇ ਹਰ ਵਿਦਿਆਰਥੀ ਲਈ ਵੈਕਸੀਨ ਦਾ ਟੀਕਾ ਲਗਾਉਣਾ ਲਾਜ਼ਮੀ ਹੈ।ਸਿਵਲ ਸਰਜਨ ਦੇ ਨਿਰਦੇਸ਼ਾਂ ਅਧੀਨ ਯੂ.ਪੀ.ਐਚ ਪੁਤਲੀਘਰ ਦੇ ਆਰ.ਐਮ.ਓ ਡਾ. ਨਿਸ਼ਾ ਗੁਪਤਾ, ਐਲ.ਐਚ.ਵੀ ਗੁਰਬਿੰਦਰ ਅਧਾਰਿਤ ਟੀਮ ਨੇ ਅੱਜ ਕਾਲਜ਼ ਦੀ ਡਿਸਪੈਂਸਰੀ ਵਿਖੇ ਇਹ ਕੈਂਪ ਲਗਾ ਕੇ 200 ਵਿਦਿਆਰਥੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੇ ਟੀਕੇ ਲਗਾਏ।
ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ਼ ਡਾ. ਚਰਨਜੀਤ ਸਿੰਘ, ਡਰੈਸਰ ਸੁਖਵਿੰਦਰ ਕੌਰ ਅਤੇ ਰਜਿਸਟਰੇਸ਼ਨ ਵੈਰੀਫ਼ੀਕੇਸ਼ਨ ਲਈ ਲਕਸ਼ਮਣ ਅਤੇ ਅਮਰੀਕ ਸਿੰਘ ਦੀ ਅਗਵਾਈ ’ਚ ਕਾਲਜ ਦੀ ਸਕਿਓਰਿਟੀ ਟੀਮ ਨੇ ਵੀ ਡਿਸਪਲਿਨ ਡਿਊਟੀ ਦੇ ਕੇ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …