ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਇੰਚਾਰਜ ਮੈਡਮ ਥਿੰਦ ਬਾਜਵਾ ਦੀ ਅਗਵਾਈ ਹੇਠ ਉਨ੍ਹਾਂ ਦੀ ਦਫ਼ਤਰ ਟੀਮ ਵਲੋਂ ਚੀਮਾਂ
ਮੰਡੀ ਵਿਖੇ ਬਾਬਾ ਭੋਲਾ ਗਿਰ ਜੀ ਸਮਾਧਾਂ `ਤੇ ਵੱਖ-ਵੱਖ ਪਿੰਡਾਂ ਸ਼ਹਿਰ ਚੀਮਾਂ, ਪਿੰਡ ਸ਼ਾਹਪੁਰ ਕਲਾਂ, ਬੀਰਕਲਾਂ, ਝਾੜੋਂ, ਅਮਰੂ ਕੋਟੜਾ ਅਤੇ ਤੋਲਾਵਾਲ ਦੇ ਲੋਕਾਂ ਦੇ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ ਵੱਖ ਸਰਕਾਰੀ ਸਕੀਮਾਂ ਦਾ ਕੈਂਪ ਲਗਵਾ ਲੋਕਾਂ ਦੇ ਫਾਰਮ ਭਰੇ ਗਏ।ਇਸ ਮੈਡਮ ਦਾਮਨ ਬਾਜਵਾ ਨੇ ਪਿੰਡ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਸਾਡੀ ਦਫ਼ਤਰ ਟੀਮ ਵੱਲੋਂ ਹਰ ਵਰਗ ਦੇ ਘਰੇਲੂ ਖੱਪਤਕਾਰਾਂ ਦੀ 2 ਕਿਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੀ ਬਿਜਲੀ ਬਿਲ ਦੀ ਮੁਆਫ਼ੀ ਮੌਕੇ `ਤੇ ਹੀ ਕਰਵਾਈ ਗਈ।ਜਿਸ ਵਿੱਚ ਸ਼ਹਿਰ ਚੀਮਾਂ ਦੇ ਕੁੱਲ ਬਿੱਲ ਬਕਾਇਆ ਕੇਸ 730 ਜਿਨ੍ਹਾਂ ਦੀ ਕੁੱਲ ਰਾਸ਼ੀ 25 ਲੱਖ ਦੇ ਕਰੀਬ, ਝਾੜੋਂ ਦੇ ਕੁੱਲ ਕੇਸ 213 ਜਿਨ੍ਹਾਂ ਦੀ ਕੁੱਲ ਰਾਸ਼ੀ 11 ਲੱਖ 13 ਹਜਾਰ, ਪਿੰਡ ਬੀਰਕਲਾਂ ਦੇ 156 ਕੇਸ ਜਿਨ੍ਹਾਂ ਦੀ ਕੁੱਲ ਰਾਸ਼ੀ 4 ਲੱਖ, ਪਿੰਡ ਤੋਲਾਵਾਲ ਦੇ ਕੁੱਲ ਕੇਸ 235 ਕੁੱਲ ਰਾਸ਼ੀ 6 ਲੱਖ 50 ਹਜਾਰ, ਪਿੰਡ ਸ਼ਾਹਪੁਰ ਕਲਾਂ ਦੇ ਕੁੱਲ 248 ਕੁੱਲ ਰਾਸ਼ੀ 4 ਲੱਖ 6 ਹਜਾਰ ਅਤੇ ਪਿੰਡ ਅਮਰੂ ਕੋਟੜਾ ਦੇ ਕੁੱਲ 151 ਕੇਸ ਕੁੱਲ ਰਾਸ਼ੀ 5 ਲੱਖ 25 ਹਜ਼ਾਰ ਆਦਿ ਕੇਸਾਂ ਦੀ ਬਕਾਇਆ ਰਾਸ਼ੀ ਮੁਆਫੀ ਕੀਤੀ ਗਈ।
ਇਸ ਤੋਂ ਇਲਾਵਾ ਪੈਨਸ਼ਨਾਂ, ਬੇਘਰਾਂ ਪਰਿਵਾਰਾਂ ਨੂੰ 5 ਮਰਲੇ ਪਲਾਂਟ, ਲਾਲ ਕਾਪੀ, ਕੋਵਿਡ ਵੈਕਸੀਨ ਕੈਪ, ਕਰਜ਼ਾ ਮੁਆਫ਼ੀ ਸਬੰਧੀ ਸਮੱਸਿਆਵਾਂ ਦਾ ਹੱਲ ਸ਼ਗਨ ਸਕੀਮ, ਮਨਰੇਗਾ ਕਾਰਡ, ਅੰਗਹੀਣ ਸਰਟੀਫਿਕੇਟ ਫਾਰਮ, ਰਾਸ਼ਨ ਕਾਰਡ, ਖੁਦਕੁਸ਼਼ੀ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਸਹਾਇਤਾ ਦੇ ਫਾਰਮ ਨਵੀਆਂ ਵੋਟਾਂ, ਸੋਧ, ਦਰੁਸਤੀ ਆਦਿ ਦੇ ਫਾਰਮ ਭਰਵਾਏ ਗਏ।ਪਿੰਡ ਦੇ ਲੋਕਾਂ ਨੂੰ ਕੈਂਪ ਵਿੱਚ ਆਉਣ ਜਾਣ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਾਡੀ ਦਫ਼ਤਰ ਟੀਮ ਵਲੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ, ਜੋ ਕਿ ਉਨ੍ਹਾਂ ਨੂੰ ਪਿੰਡ ਤੋਂ ਲਿਆਉਣ ਤੇ ਛੱਡਣ ਦਾ ਕੰਮ ਕਰਨਗੀਆਂ ਤੇ ਇਸ ਸਕੀਮ ਤਹਿਤ ਸਾਡੀ ਦਫ਼ਤਰ ਟੀਮ ਵਲੋਂ ਹੋਰ ਪਿੰਡਾਂ ਵਿੱਚ ਵੀ ਕੈਂਪ ਲਗਵਾਏ ਜਾਣਗੇ।
ਇਸ ਮੌਕੇ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਤਹਿਸੀਲਦਾਰ ਸੁਨਾਮ ਕੁਲਦੀਪ ਸਿੰਘ, ਕਾਰਜ਼ ਸਾਧਕ ਅਫਸਰ ਚੀਮਾਂ ਮਨਿੰਦਰ ਪਾਲ, ਬੀ.ਡੀ.ਪੀ.ਓ ਸੁਨਾਮ, ਨਾਇਬ ਤਹਿਸੀਲਦਾਰ ਅਮਿਤ, ਅਵਤਾਰ ਤਾਰੀ ਪ੍ਰਧਾਨ, ਨਿਰਭੈ ਸਿੰਘ, ਬਹਾਦਰ ਸਿੰਘ, ਜੱਗਾ ਸਿੰਘ, ਬਾਰੂ ਚੀਮਾਂ, ਮਹਿੰਦਰ ਘਾਰੂ, ਬੱਬੂ, ਚਮਕੌਰ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media