

ਅੰਮ੍ਰਿਤਸਰ, 14 ਨਵੰਬਰ (ਰੋਮਿਤ ਸ਼ਰਮਾ) – ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ੬੦ਵੇਂ ਰਾਸ਼ਟਰੀ ਸ਼ੰਮੇਲਨ ਦਾ ਸ਼ੁੱਕਰਵਾਰ ਨੂੰ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੇ ਰਸਮੀ ਉਦਘਾਟਨ ਕੀਤਾ। ਬ੍ਰਿਗੇਡੀਅਰ ਚਾਂਦਪੁਰੀ 1971 ਭਾਰਤ-ਪਕਿਸਤਾਨ ਲੜ੍ਹਾਈ ਦੇ ਦੋਰਾਨ ਲੋਂਗੋਵਾਲ ਪੋਸਟ ਦੇ ਨਾਇਕ ਦੇ ਰੂਪ ‘ਚ ਜਾਣੇ ਜਾਂਦੇ ਹਨ। ਸ਼ੰਮੇਲਨ ‘ਚ ਸ਼ਾਮਿਲ ਹੋਣ ਦੇ ਲਈ ਪੂਰੇ ਦੇਸ਼ ਤੋਂ ਅਭਾਵਿਪ ਦੇ ਲਗਭਗ ੩੦੦੦ ਵਰਕਰਾਂ ਨੇ ਸ਼ਿਰਕਤ ਕੀਤੀ। ਸਮਾਰੋਹ ਦਾ ਸ਼ੁਭ ਆਰੰਭ ਬ੍ਰਿਗੇਡੀਅਰ ਚਾਂਦਪੁਰੀ, ਅੰਮ੍ਰਿਤਸਰ ਦੇ ਨਗਰ ਨਿਗਮ ਮੇਅਰ ਬਖ਼ਸ਼ੀ ਰਾਮ ਅਰੋੜਾ, ਨਵ-ਨਿਯੁੱਕਤ ਰਾਸ਼ਟਰੀ ਪ੍ਰਧਾਨ ਡਾ. ਨਾਗੇਸ਼ ਠਾਕੁਰ, ਰਾਸ਼ਟਰੀ ਮਹਾਂ ਮੰਤਰੀ ਸ਼੍ਰੀ ਸ਼੍ਰੀਹਰਿ ਬੋਰਿਕਰ, ਪ੍ਰਦੇਸ਼ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ, ਮਹਾਮੰਤਰੀ ਅਮਨਪ੍ਰੀਤ ਗੁਰੂ ਅਤੇ ਪ੍ਰਦੇਸ਼ ਸੰਗਠਨ ਮੰਤਰੀ ਸੂਰਜ ਭਾਰਦਵਾਜ ਨੇ ਸ਼ਮਾ ਰੋਸ਼ਨ ਕਰਕੇ ਕੀਤਾ।
ਦੇਸ਼ ਭਰ ਤੋਂ ਆਏ ਨੋਜਵਾਨਾਂ ਨੇ ਭਗਤੀ ਦੇ ਨਾਰਿਆਂ ਦੇ ਨਾਲ ਬ੍ਰਿਗੇਡੀਅਰ ਦਾ ਸਵਾਗਤ ਕੀਤਾ।ਪ੍ਰਦੇਸ਼ ਸੰਗਠਨ ਮੰਤਰੀ ਸੂਰਜ ਭਾਰਦਵਾਜ ਨੇ ਮੰਚ ‘ਤੇ ਬੈਠੇ ਮਹਿਮਾਨਾਂ ਦੀ ਪਹਿਚਾਣ ਕਰਵਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੋਰਾਨ ਮੁੱਖ ਮਹਿਮਾਨ ਬ੍ਰਿਗੇਡੀਅਰ ਚਾਂਦਪੁਰੀ ਨੇ ਅਭਾਵਿਪ ਨੂੰ ਰਾਸ਼ਟਰੀ ਸ਼ੰਮੇਲਨ ਨੂੰ ਗੁਰੂ, ਪੀਰਾਂ ਅਤੇ ਬਲਿਦਾਨੀਆਂ ਦੀ ਧਰਤੀ ਅੰਮ੍ਰਿਤਸਰ ਵਿੱਚ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮਹਾਨ ਧਰਤੀ ‘ਤੇ ਆਯੋਜਿਤ ਸਮਾਰੋਹ ਸਮਾਜ ਦੇ ਕਲਿਆਣ ‘ਚ ਇਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਬੁਲੰਦ ਹੌਂਸਲਿਆਂ ਤੋਂ ਹੀ ਜੰਗ ਕੀਤੀ ਜਾਂਦੀ ਹੈ। 1971 ਦੀ ਲੜਾਈ ਵਿੱਚ ਵੀ ਉਹਨਾਂ ਨੇ 120 ਜਵਾਨਾਂ ਦੇ ਨਾਲ ਪਾਕਿਸਤਾਨ ਦੇ ਦੰਦ ਖੱਟੇ ਕਰਕੇ ਜੰਗ ਜਿੱਤੀ ਸੀ। ਇਹ ਜੰਗ ਉਨ੍ਹਾਂ ਨਹੀਂ ਬਲਕਿ 120 ਜਵਾਨਾਂ ਨੇ ਜਿੱਤੀ ਹੈ। ਬ੍ਰਿਗੇਡੀਅਰ ਨੇ ਦੇਸ਼ ਭਰ ਤੋਂ ਆਏ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵੱਲ ਧਿਆਨ ਦੇਣ।ਦੇਸ਼ ਸੇਵਾ ਵਿੱਚ ਨੌਜਵਾਨ ਅਪਣੀ ਹਿੱਸੇਦਾਰੀ ਨਿਭਾਉਣ। ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਅਭਾਵਿਪ ਦੇਸ਼ ਵਿੱਚ ਦੇਸ਼ ਭਗਤ ਨੋਜਵਾਨਾਂ ਦੀ ਫੋਜ਼ ਖੜੀ ਕਰ ਰਿਹਾ ਹੈ ਜੋਕਿ ਸਮੇਂ ਦੀ ਮੰਗ ਹੈ।
ਇਸ ਦੋਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਵੱਛ ਭਾਰਤ ਮੁਹਿੰਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਸਾਰਿਆਂ ਨੂੰ ਇਸਦਾ ਹਿੱਸੇਦਾਰ ਬਨਣ ਦੀ ਪ੍ਰ੍ਰੇਰਨਾ ਵੀ ਦਿੱਤੀ।
ਇਸ ਤੋਂ ਪਹਿਲਾ ਦੇਸ਼ ਭਰ ਤੋਂ ਆਏ ਪ੍ਰਤਿਨਿਧਿਆਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰੀ ਮਹਾਮੰਤਰੀ ਸ਼੍ਰੀ ਸ਼੍ਰੀਹਰਿ ਬੋਰਿਕਰ ਨੇ ਜੋਰਦਾਰ ਭਾਸ਼ਣ ਨਾਲ ਵਰਕਰਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ। ਉਨ੍ਹਾਂ ਕਿਹਾ ਕਿ ਏਬੀਵੀਪੀ ਵਿਦਿਆਰਥੀਆਂ ਨੂੰ ਜੀਵਨ ਜੀਣ ਦਾ ਰਸਤਾ ਦਿਖਾਉਾਂਦਾ ਅਤੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਦਾ ਹੈ।
ਰਾਸ਼ਟਰੀ ਪ੍ਰਧਾਨ ਡਾ. ਨਾਗੇਸ਼ ਠਾਕੁਰ ਨੇ ਕਿਹਾ ਕਿ ਬਿਨਾ ਨੋਜਵਾਨਾਂ ਦੇ ਸਹਿਯੋਗ ਦੇ ਦੇਸ਼ ਵਿੱਚ ਕੋਈ ਵੱਡਾ ਪਰਿਵਰਤਨ ਨਹੀਂ ਆਉਾਂਦਾ।ਦੇਸ਼ ਵਿੱਚ ਸਕਾਰਾਤਮਕ ਪਰਿਵਰਤਨ ਦੇ ਲਈ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।ਉਨ੍ਹਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੀ ਪ੍ਰੇਰਨਾ ਲੈ ਕੇ ਨੌਜਵਾਨਾਂ ਭਾਰਤ ਦੇ ਪੁਨਰ ਨਿਰਮਾਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਏਬੀਵੀਪੀ ਵਿਦਿਆਰਥੀਆਂ ਨੂੰ ਮੰਚ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਅਜਿਹਾ ਸਮਾਜ ਚਾਹੁੰਦੀ ਹੈ ਜਿੱਥੇ ਨਾਰੀ ਦਾ ਸਨਮਾਨ ਹੋਵੇ।
Punjab Post Daily Online Newspaper & Print Media