Saturday, March 28, 2026

ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ ਦੇ ਫੈਸਲੇ ਅਨੁਸਾਰ ਕਲਮ ਛੋੜ ਹੜਤਾਲ ਜਾਰੀ

ਸੂਬਾ ਪੱਧਰੀ ਹੜਤਾਲ 14ਵੇਂ ਦਿਨ ’ਚ ਸ਼ਾਮਲ

ਨਵਾਂਸ਼ਹਿਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ ਵਲੋਂ ਲਏ ਗਏ ਫੈਸਲੇ ਅਨੁਸਾਰ 08.10.2021 ਤੋਂ 24.10.2021 ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨਲਾਈਨ ਕੰਮ ਬੰਦ ਕੀਤਾ ਗਿਆ ਜਿਸ ਦੇ ਮੱਦੇਨਜਰ ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਤੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸਮੂਹ ਸਾਥੀਆਂ ਵਲੋਂ ਸੂਬਾ ਪੀ.ਐਸ.ਐਮ.ਐਸ.ਯੂ ਦੇ ਲਏ ਗਏ ਫੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਦੇ ਹੋਏ ਅੱਜ ਸਵੇਰੇ 11.30 ਵਜੇ ਦਫਤਰ ਜ਼ਿਲ੍ਹਾ ਖਜ਼ਾਨਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਠੇ ਹੋ ਕੇ ਸਰਕਾਰ ਖਿਲਾਫ ਕੀਤੇ ਗਏ ਰੋਸ਼ ਪ੍ਰਦਰਸ਼ਨ ਵਿੱਚ ਸਮੂਹ ਵਿਭਾਗਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਸੁਰਜੀਤ ਸਿੰਘ ਵਲੋਂ ਮੰਚ ਸੰਚਾਲਨ ਕੀਤਾ ਗਿਆ।
              ਵੱਖ-ਵੱਖ ਵਿਭਾਗਾਂ ਤੋਂ ਆਏ ਯੂਨੀਅਨ ਦੇ ਆਗੂਆਂ ਤੇਜਿੰਦਰ ਸਿੰਘ ਸੁਪਰਡੈਂਟ, ਭੁਪਿੰਦਰ ਸਿੰਘ ਐਜੂਕੇਸ਼ਨ ਪ੍ਰਧਾਨ, ਕੁਲਵੀਰ ਸਿੰਘ ਖਜਾਨਾ ਵਿਭਾਗ ਪ੍ਰਧਾਨ, ਰਾਜਵੰਤ ਕੌਰ ਪੀ.ਐਸ.ਐਮ.ਯੂ ਪ੍ਰਧਾਨ ਇਸਤਰੀ ਵਿੰਗ ਨੇ ਸੰਬੋਧਨ ਕੀਤਾ।
              ਇਸ ਮੌਕੇ ਲਖਵੀਰ ਸਿੰਘ ਸਰਪ੍ਰਸਤ ਯੂਨੀਅਰ, ਗੋਲਡੀ ਬੰਗੜ ਪ੍ਰੈਸ ਸਕੱਤਰ, ਸ਼ਲਦਿੰਰ ਸਿੰਘ, ਜਤਿੰਦਰ ਕੌਰ, ਰਾਜ ਕੁਮਾਰ, ਸੁਖਵਿੰਦਰ ਪਾਲ, ਪਰਮਿੰਦਰ ਅਤੇ ਇੰਦੂ ਬਾਲਾ, ਸੁਖਵਿੰਦਰ ਪਾਲ, ਹਰਜੋਧ, ਜ਼ਸਵੰਤ, ਅੰਕਿਤ ਕੁਮਾਰ, ਸੰਦੀਪ ਕੁਮਾਰ, ਸੁਰਿੰਦਰਪਾਲ ਸਿੰਘ, ਬਲਵੀਰ ਕੌਰ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਮੋਹਨ ਲਾਲ ਅਤੇ ਹੋਰ ਪੀ.ਐਸ.ਐਮ.ਐਸ.ਯੂ ਸ.ਭ.ਸ ਨਗਰ ਦੇ ਮੈਂਬਰ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …