Friday, March 27, 2026

ਜਿਲ੍ਹਾ ਸਾਂਝ ਕੇਂਦਰ ਵਲੋਂ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਸਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ ਸਥਾਨਕ ਕਮ ਡੀ.ਸੀ.ਪੀ.ਓ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲ੍ਹਾ ਸਾਂਝ ਕੇਂਦਰ ਵਲੋਂ ਗਰੇ ਮੈਟਰਜ਼ ਆਇਲੈਟ ਸੈਂਟਰ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਇੰਚਾਰਜ਼ ਟਰੇਫਿਕ ਐਜੂਕੇਸ਼ਨ ਸੈਲ ਨਵਾਂਸ਼ਹਿਰ ਅਤੇ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਵਲੋ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਜਿਸ ਵਿੱਚ ਐਕਸੀਡੈਂਟ ਕੇਸਾਂ ਅਤੇ ਬਲਾਤਕਾਰ ਪੀੜਿਤ ਬੱਚਿਆਂ ਨਾਲ ਹੋ ਰਹੇ ਜਿਸਮਾਨੀ ਸ਼ੋਸ਼ਣ (ਪੋਕਸੋ ਐਕਟ) ਕੇਸਾਂ, ਐਸਿਡ ਅਟੈਕ ਦੇ ਪ੍ਰਭਾਵਿਤ ਕੇਸਾਂ ਵਿੱਚ ਪੀੜਿਤਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਢੁਕਵਾਂ ਮੁਆਵਜਾ ਦੁਆਇਆ ਜਾਂਦਾ ਹੈ। ਅਗਰ ਕੋਈ ਪੀੜ੍ਹਤ ਵਿਅਕਤੀ/ ਅੋਰਤ ਅਜਿਹੇ ਕੇਸ਼ਾਂ ਵਿੱਚ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨਾ ਚਾਹੁੰਦੇ ਹਨ ਤਾਂ ਫਰੀ ਵਕੀਲ ਦੀਆਂ ਸੇਵਾਵਾਂ ਸਬੰਧਤ ਨੂੰ ਦਿੱਤੀਆਂ ਜਾਣਗੀ ਅਜਿਹੇ ਕੇਸ਼ਾਂ ਵਿੱਚ ਤੁਸੀ ਪੁਲਿਸ ਸਾਂਝ ਕੇਂਦਰਾਂ ਰਾਹੀ ਜਾਂ ਸਿੱਧੇ ਤੋਰ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਰਟ ਕੰਪਲੈਕਸ ਨਵਾਂਸ਼ਹਿਰ ਰਾਬਤਾ ਕਾਇਮ ਕਰਕ ਸਕਦੇ ਹੋ।
                  ਇਸ ਮੋਕੇ ਏ.ਐਸ.ਆਈ ਹੁਸਨ ਲਾਲ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।ਹਾਜ਼ਰੀਨ ਨੂੰ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਕੁਲਦੀਪ ਰਾਜ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ਼ ਨੇ ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਦੇ ਟੋਲ ਫ੍ਰੀ ਨੰਬਰਾਂ 112, 83608-33805 ‘ਤੇ ਦੇਣ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਮੋਕੇ ਇੰਸਟੀਚਿਊਟ ਦੇ ਮੈਨੇਜਰ ਤੋਂ ਇਲਾਵਾ ਹਰਵਿੰਦਰ ਕੋਰ ਤੇ ਮਨਜੀਤ ਕੋਰ ਅਤੇ ਏ.ਐਸ.ਆਈ ਸਤਨਾਮ ਸਿੰਘ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …