ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਸਥਾਨਕ ਹਲਕਾ ਦੱਖਣੀ ਦੀ ਵਾਰਡ ਨੰਬਰ 36 ਦੇ ਕੌਂਸਲਰ ਜਸਬੀਰ ਸਿੰਘ ਨਿਜ਼ਾਮਪੁਰਾ ਦੀ ਅਗਵਾਈ ਵਿੱਚ ਵੋਟਰ ਕੈਂਪ ਲਗਾਇਆ ਗਿਆ।ਜਿਸ ਦਾ ਸੰਚਾਲਨ ਬੀ.ਐਲ.ਓ ਵਰਿੰਦਰ ਕੌਰ, ਬੀ.ਐਲ.ਓ ਸ਼ਰਨਜੀਤ ਕੌਰ, ਬੀ.ਐਲ.ਓ ਸਤਪਾਲ ਕੌਰ, ਬੀ.ਐਲ.ਓ ਬਚਨਪਾਲ ਸਿੰਘ, ਬੀ.ਐਲ.ਓ ਹਰਜਿੰਦਰ ਕੌਰ ਇਹ ਸਮੇਤ ਕੌਂਸਲਰ ਨਿਜ਼ਾਮਪੁਰਾ ਦੀ ਟੀਮ ਨਿਰਵੈਰ ਸਿੰਘ, ਜਸਵਿੰਦਰ ਸਿੰਘ ਸੰਧੂ, ਸਰਵਣ ਸਿੰਘ ਨਿਜ਼ਾਮਪੁਰਾ, ਲਖਬੀਰ ਸਿੰਘ ਨਿਜਾਮਪੁਰਾ, ਨਿਰਮਲ ਸਿੰਘ ਨਿਜ਼ਾਮਪੁਰ, ਸੁੱਚਾ ਸਿੰਘ ਬਮਰਾਹ, ਗੁਰਦੀਪ ਸਿੰਘ ਰਾਧਾ ਸਵਾਮੀ ਆਦਿ ਵਲੋਂ ਕੀਤਾ ਗਿਆ।ਨਵੀਆਂ ਵੋਟਾਂ ਬਣਾਉਣ, ਗਲਤ ਵੋਟਾਂ ਵਿੱਚ ਸੋਧ ਕਰਨ ਦਾ ਕੰਮ ਕੀਤਾ ਗਿਆ।ਕੌਂਸਲਰ ਜਸਬੀਰ ਸਿੰਘ ਨਿਜ਼ਾਮਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਉਹ ਪਹਿਲਾਂ ਤੋਂ ਹੀ ਵੋਟਾਂ ਆਦਿ ਬਣਵਾਉਣ ਦੇ ਕੰਮ ਕਰਦੇ ਸਨ।ਇਸ ਕਰਕੇ ਅੱਜ ਵੀ ਉਨ੍ਹਾਂ ਨੂੰ ਜਿਆਦਾ ਮੁਸ਼ਕਲ ਨਹੀਂ ਆਈ।ਜਿਨ੍ਹਾਂ ਨੌਜਵਾਨਾਂ ਦੀ ਉਮਰ ਚ ਹਾਲ ਹੀ ਵਿੱਚ ਅਠਾਰਾਂ ਸਾਲ ਤੋਂ ਉਪਰ ਹੋਈ ਹੈ, ਉਨ੍ਹਾਂ ਦੀਆਂ ਨਵੀਆਂ ਵੋਟਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਜੋ ਕੁੱਝ ਵੋਟਰਾਂ ਦੀ ਡਿਟੇਲ ਵੋਟਰ ਕਾਰਡ ‘ਤੇ ਗਲਤ ਦਰਜ਼ ਸੀ ਉਨ੍ਹਾਂ ਦੀ ਸੋਧ ਵੀ ਕਰ ਦਿੱਤੀ ਗਈ ਹੈ।
Check Also
ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …